ਖ਼ਤ ਖੋਲ੍ਹਾਂਗੀ ਕੱਠਿਆਂ ਕਰਕੇ ਰੱਖ ਦਾਂ ਗੀ।
ਮੈਂ ਯਾਦਾਂ ਨੂੰ ਯਾਦਾਂ ਕਰਕੇ ਰੱਖ ਦਾਂ ਗੀ ।
ਉਹਨੇ ਜਿਹੜੇ ਗੁੱਸੇ ਦੇ ਵਿੱਚ ਕੀਤੇ ਨੇ,
ਸਾਰੇ ਮੈਸਿਜ਼ ਨਜ਼ਮਾਂ ਕਰਕੇ ਰੱਖ ਦਾਂ ਗੀ ।
ਖਾ ਬੈਠੀ ਆਂ ਸਹੁੰ ਸਰਘੀ ਦੇ ਤਾਰੇ ਦੀ ,
ਅਪਣਾ ਗੁੱਸਾ ਕਰਨਾ ਕਰਕੇ ਰੱਖ ਦਾਂ ਗੀ।
ਹੁਣ ਜੇ ਮੈਨੂੰ ਜੰਨਤ ਵਿੱਚੋਂ ਕੱਢਿਆ ਤੇ ।
ਸਭੇ ਫ਼ਸਲਾਂ ਕਣਕਾਂ ਕਰਕੇ ਰੱਖ ਦਾਂ ਗੀ।
ਵੇਖ ਲਏ ਨੇ ਦੋਵੇਂ ਰੁਖ਼ ਤਸਵੀਰਾਂ ਦੇ,
ਹੁਣ ਇਨ੍ਹਾਂ ਨੂੰ ਉੱਚੀਆਂ ਕਰਕੇ ਰੱਖਦਾਂ ਗੀ।