ਮੈਂਹਡੀ ਜਾਨ ਜੋ ਰੰਗੇ

ਮੈਂਹਡੀ ਜਾਨ ਜੋ ਰੰਗੇ ਸੋ ਰੰਗੇ ।ਰਹਾਉ।

ਮਸਤਕਿ ਜਿਨ੍ਹਾਂ ਦੇ ਪਈ ਫ਼ਕੀਰੀ,

ਭਾਗ ਤਿਨਾਂ ਦੇ ਚੰਗੇ ।1।

ਸੁਰਤਿ ਦੀ ਸੂਈ ਪ੍ਰੇਮ ਦੇ ਧਾਗੇ,

ਪੇਂਵਦੁ ਲੱਗੇ ਸੱਤ ਸੰਗੇ ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਤਖ਼ਤ ਮਿਲਦੇ ਮੰਗੇ ।3।

📝 ਸੋਧ ਲਈ ਭੇਜੋ