ਮੈਂਡੇ ਸਜਣਾ ਵੇ ਮਉਲੇ

ਮੈਂਡੇ ਸਜਣਾ ਵੇ ਮਉਲੇ ਨਾਲ ਬਣੀ,

ਦੁਨੀਆਂ ਵਾਲੇ ਨੂੰ ਦੁਨੀਆਂ ਦਾ ਮਾਣਾ,

ਨੰਗਾਂ ਨੂੰ ਨੰਗ ਮਣੀ ।1।ਰਹਾਉ।

ਅਸੀਂ ਨੰਗ ਦੁਨੀਆਂ ਵਾਲੇ,

ਹਸਦੀ ਜਣੀ ਖਣੀ ।1।

ਦੁਨੀਆਂ ਛੋਡਿ ਫ਼ਕੀਰ ਥੀਆਸੇ,

ਜਾਗੀ ਪ੍ਰੇਮ ਕਣੀ ।2।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,

ਜਾਣੈ ਆਪ ਧਣੀ ।3।

📝 ਸੋਧ ਲਈ ਭੇਜੋ