ਮੈਂਡੀ ਦਿਲ ਰਾਂਝਨ ਰਾਵਨ

ਮੈਂਡੀ ਦਿਲ ਰਾਂਝਨ ਰਾਵਨ ਮੰਗੇ ।1।ਰਹਾਉ।

ਜੰਗਲ ਬੇਲੇ ਫਿਰਾਂ ਢੂੰਢੇਂਦੀ,

ਰਾਂਝਣ ਮੇਰੇ ਸੰਗੇ ।1।

ਮੇਹੀਂ ਆਈਆਂ,

ਮੇਰਾ ਢੋਲ ਆਇਆ,

ਹੀਰਾਂ ਕੂਕੇ ਵਿਚ ਝੰਗੇ ।2।

ਰਾਤੀਂ ਦਿਹੇਂ ਫਿਰਾਂ ਵਿਚਿ ਝਲ ਦੇ,

ਪੁੜਨਿ ਬੰਬੂਲਾਂ ਦੇ ਕੰਡੇ ।3।

ਕਹੈ ਹੁਸੈਨ ਫ਼ਕੀਰ ਨਿਮਾਣਾ,

ਰਾਂਝਣ ਮਿਲੇ ਕਿਤੇ ਢੰਗੇ ।4।

📝 ਸੋਧ ਲਈ ਭੇਜੋ