ਮਨ ਵਾਰਨੇ ਤਉ ਪਰ

ਮਨ ਵਾਰਨੇ ਤਉ ਪਰ ਜਾਂਵਦਾ ।ਰਹਾਉ।

ਘੋਲ ਘੁਮਾਈ ਸਦਕੇ ਕੀਤੀ,

ਸਾਨੂੰ ਜੇ ਕੋਈ ਮਿਲੇ ਵੋ ਗਰਾਂਵ ਦਾ ।1।

ਜੈ ਘਰਿ ਆਇ ਵਸਿਆ ਮੇਰਾ ਪਿਆਰਾ,

ਓਥੈ ਦੂਜਾ ਨਹੀਂ ਸਮਾਂਵਦਾ ।2।

ਸਭ ਜਗ ਢੂੰਢਿ ਬਹੁਤੇਰਾ ਮੈਨੂੰ,

ਤੁਧ ਬਿਨੁ ਹੋਰ ਭਾਂਵਦਾ ।3।

ਕਹੈ ਹੁਸੈਨ ਪਇਆ ਦਰਿ ਤੇਰੇ,

ਸਾਈਂ ਤਾਲਬ ਤੇਰੜੇ ਨਾਂਵ ਦਾ ।4।

📝 ਸੋਧ ਲਈ ਭੇਜੋ