ਉਹ

ਇੱਕੀਵੀਂ ਸਦੀ ਵਿਚ ਰਹਿੰਦਾ ਹੈ

ਦੋਸਤ

ਬਾਈਵੀਂ ਸਦੀ ਦੀ ਭਾਲਦਾ ਹੈ

ਤੇ ਬੀਵੀ

ਉੰਨੀਵੀਂ ਸਦੀ ਦੀ

ਧੀ ਨੂੰ ਤਾਂ

ਜੰਮਣੋਂ ਪਹਿਲਾਂ ਹੀ ਮਾਰ ਦਿੰਦਾ ਹੈ

ਆਖਦਾ ਹੈ....

ਸਮਾਂ ਬਹੁਤ ਖਰਾਬ ਚਲ ਰਿਹਾ ਹੈ...

📝 ਸੋਧ ਲਈ ਭੇਜੋ