ਮਾਏਂ ਨੀਂ ਮੈਂ ਭਈ

ਮਾਏਂ ਨੀਂ ਮੈਂ ਭਈ ਦਿਵਾਨੀ,

ਦੇਖ ਜਗਤ ਮੈ ਸ਼ੋਰੁ

ਇਕਨਾ ਡੋਲੀ ਇਕਨਾ ਘੋੜੀ,

ਇਕੁ ਸਿਵੇ ਇਕੁ ਗੋਰ ।1।ਰਹਾਉ।

ਨੰਗੀਂ ਪੈਰੀਂ ਜਾਂਦੜੇ ਡਿਠੜੇ,

ਜਿਨ ਕੇ ਲਾਖ ਕਰੋੜ ।1।

ਇਕੁ ਸ਼ਾਹੁ ਇਕ ਦਾਲਿਦਰੀ,

ਇਕ ਸਾਧੂ ਇਕ ਚੋਰ ।2।

ਕਹੈ ਹੁਸੈਨ ਫ਼ਕੀਰ ਨਿਮਾਣਾ,

ਭਲੇ ਅਸਾਥੋਂ ਢੋਰੁ ।3।

📝 ਸੋਧ ਲਈ ਭੇਜੋ