ਮੀਆਂ ਗਲ ਸੁਣੀ ਨਾ ਜਾਂਦੀ

ਮੀਆਂ ਗਲ ਸੁਣੀ ਨਾ ਜਾਂਦੀ ਸੱਚੀ

ਸੱਚੀ ਗਲਿ ਸੁਣੀਵੇ ਕਿਉਂਕਰਿ

ਕੱਚੀ ਹੱਡਾਂ ਵਿਚਿ ਰੱਚੀ ।1।ਰਹਾਉ।

ਸੱਚੀ ਗਲਿ ਸੁਣੀ ਤਿਨਾਹਾਂ,

ਚਿਣਗ ਜਿਨ੍ਹਾਂ ਤਨਿ ਮੱਚੀ

ਪੜਦਾ ਪਾੜ ਡਿਠੋਨੇ ਪ੍ਰੀਤਮੁ,

ਦੂਤ ਮੁਏ ਸਭੁ ਪੱਚੀ ।1।

ਜ਼ਹਰੀ ਨਾਗ ਫਿਰਨਿ ਵਿਚ ਗਲੀਏਂ,

ਜੇਹੜੀ ਸਹੁ ਲੜਿ ਲੱਗੀ ਸੋ ਬੱਚੀ

ਕਹੈ ਹੁਸੈਨ ਸੁਹਾਗਨਿ ਸਾਈ,

ਜੋ ਗਲ ਥੀਂ ਵਾਂਦੀ ਨੱਚੀ ।2।

📝 ਸੋਧ ਲਈ ਭੇਜੋ