ਪੰਛੀ ਕੈਦ ਹੋਇਆ ਇਕ ਮੁੱਦਤਾਂ ਦਾ

ਪੰਛੀ ਕੈਦ ਹੋਇਆ ਇਕ ਮੁੱਦਤਾਂ ਦਾ,

ਇਹ ਆਜ਼ਾਦ ਓਟੇ ਓਟੇ ਹੋ ਜਾਏਗਾ

ਜਦ ਉੱਡਿਆ ਕਰੇਗਾ ਸੈਰ ਸਾਰੀ,

ਚਰਚਾ ਏਸ ਦਾ ਪੋਟੇ ਪੋਟੇ ਹੋ ਜਾਏਗਾ

ਇਹਦੇ ਪਰ ਪੁਰਾਣੇ ਨੇ ਫੜਕ ਉੱਠੇ,

ਟੁਕੜੇ ਇਹ ਛੋਟੇ ਛੋਟੇ ਹੋ ਜਾਏਗਾ

ਜੇ ਸ਼ਿਕਾਰੀ ਨੇ 'ਦਾਮਨ' ਨੂੰ ਛੱਡਿਆ ਨਾ,

ਉਹਦਾ ਪਿੰਜਰਾ ਟੋਟੇ ਟੋਟੇ ਹੋ ਜਾਏਗਾ

📝 ਸੋਧ ਲਈ ਭੇਜੋ