ਪੰਛੀ ਉੱਡਦਾ ਉੱਡਦਾ ਜਾਏ ਜਿਥੇ

ਪੰਛੀ ਉੱਡਦਾ ਉੱਡਦਾ ਜਾਏ ਜਿਥੇ,

ਜੋ ਮਕਾਮ ਆਵੇ ਨਾਮੁਰਾਦ ਆਉਂਦਾ

ਪਿੰਜਰੇ ਵਿਚ ਮੈਂ ਚਮਨ ਨੂੰ ਸਹਿਕਦਾ ਸਾਂ,

ਕੇ ਚਮਨ 'ਚ ਪਿੰਜਰਾ ਯਾਦ ਆਉਂਦਾ

ਝੋਂਕਾ ਜਿਹੜਾ ਹਵਾ ਦਾ ਆਂਵਦਾ ਏ,

ਕਰਨ ਆਲ੍ਹਣਾ ਮੇਰਾ ਬਰਬਾਦ ਆਉਂਦਾ

ਜਾਂ ਕੁਰਬਾਨ ਮੈਂ ਏਸ ਅਦਾ ਉੱਤੋਂ,

ਮੇਰੇ ਤੜਫ਼ਿਆਂ ਤੈਨੂੰ ਸੁਆਦ ਆਉਂਦਾ

📝 ਸੋਧ ਲਈ ਭੇਜੋ