ਪੁੱਛ ਕਿਸੇ ਦੀ ਮੇਰੀ ਤਕਦੀਰ ਤਾਂ ਨਹੀਂ

ਪੁੱਛ ਕਿਸੇ ਦੀ ਮੇਰੀ ਤਕਦੀਰ ਤਾਂ ਨਹੀਂ,

ਤੇਰਾ ਸਮਝ ਕੇ ਇਹਦੇ ਨਾਲ ਪਿਆਰ ਕਰਨਾਂ

ਇਹ ਗੱਦੀਆਂ ਤੇ ਉੱਚੇ ਸ਼ਮਲਿਆਂ ਨੂੰ,

ਸਜਦੇ ਕਰਨ ਤੋਂ ਮੈਂ ਇਨਕਾਰ ਕਰਨਾਂ

ਜਗਮਗ ਜਗਮਗ ਕਰਦੀ ਹੈ ਪਈ ਦੁਨੀਆਂ,

ਸਾਡੇ ਬੁਝੇ ਦੇ ਬੁਝੇ ਚਿਰਾਗ਼ ਰਹਿ ਗਏ

ਸਾਰੀ ਦੁਨੀਆਂ ਦੇ ਉੱਤੇ ਬਹਾਰ ਆਈ,

ਸਾਡੇ ਸਿਰਾਂ ਉੱਤੇ ਕਾਲੇ ਬਾਗ਼ ਰਹਿ ਗਏ

 

📝 ਸੋਧ ਲਈ ਭੇਜੋ