ਪੁੱਤਰ ਨਾਲ ਮੁਕਾਬਲਾ ਮਾਂ ਦਾ ਏ

ਪੁੱਤਰ ਨਾਲ ਮੁਕਾਬਲਾ ਮਾਂ ਦਾ ਏ,

ਬੇਲਾਂ ਬੇਲੀਆਂ ਦਾ ਕਿਹੜਾ ਭਾਅ ਪਾਂਦਾ

ਚਿੱਟੇ ਝਾਟੇ ਦੀ ਕਿਹੜਾ ਹੈ ਲਾਜ ਰੱਖਦਾ,

ਕੌਣ ਮਾਂ ਦੇ ਸਿਰ ਸੁਆਹ ਪਾਂਦਾ

ਕੱਲ੍ਹ ਨੂੰ ਇਹ ਨਾ ਕਹਿਣ ਜਹਾਨ ਵਾਲੇ,

ਪੁੱਤਰ ਇਹ ਕਾਹਦੇ ਆਪਣੀ ਮਾਂ ਖਾ ਗਏ

ਇਹਨਾਂ ਕੋਲੋਂ ਬਚਾ ਲੈ ਬੱਚਿਆਂ ਨੂੰ,

ਕੁੱਕੜ ਖਾਣ ਲੱਗੇ ਸਾਰੇ ਕਾਂ ਖਾ ਗਏ

ਜੇਕਰ ਮੋਇਆਂ ਹੈ ਮਾਂ ਦੇ ਨਾਲ ਉੱਠਣਾ,

ਜਿਊਂਦੇ ਕਿਉਂ ਨਾ ਮਾਂ ਦੇ ਨਾਲ ਰਹੀਏ

ਸਾਂਝੀ ਮਾਂ ਦੇਸ ਦੇ ਪੁੱਤਰਾਂ ਦੀ,

ਇਹਦੇ ਬਾਗ਼ੀਆਂ ਨਾਲ ਨਾ ਕਿਉਂ ਖਹੀਏ

📝 ਸੋਧ ਲਈ ਭੇਜੋ