ਰੱਬਾ ਮੇਰੇ ਅਉਗੁਣ

ਰੱਬਾ ਮੇਰੇ ਅਉਗੁਣ ਚਿਤਿ ਧਰੀਂ ।ਰਹਾਉ।

ਅਉਗੁਣਿਆਰੀ ਨੂੰ ਕੋ ਗੁਣ ਨਾਹੀਂ,

ਲੂੰ ਲੂੰ ਐਬ ਭਰੀ ।1।

ਜਿਉਂ ਭਾਵੈ ਤਿਉਂ ਰਾਖਿ ਪਿਆਰਿਆ,

ਮੈਂ ਤੇਰੇ ਦੁਆਰੈ ਪਰੀ ।2।

ਕਹੈ ਹੁਸੈਨ ਫ਼ਕੀਰ ਨਿਮਾਣਾ,

ਅਦਲੋਂ ਫ਼ਜਲੁ ਕਰੀਂ ।3।

📝 ਸੋਧ ਲਈ ਭੇਜੋ