ਰੱਬਾ ਵੇ ਮੈਂ ਨਲੀ

ਰੱਬਾ ਵੇ ਮੈਂ ਨਲੀ ਛਿਪਾਈ,

ਤੂੰ ਬਖਸਣਿ ਹਾਰਾ ਸਾਂਈਂ ।ਰਹਾਉ।

ਹੱਥੀਂ ਮੇਰੇ ਮੁੰਦਰੀ,

ਮੈਂ ਕੰਮ ਕਿਉਂ ਕਰਿ ਕਰੀਂ

ਪੈਰੀਂ ਮੇਰੇ ਲਾਲ ਜੁੱਤੀ,

ਮੈਂ ਤਾਣਾ ਕਿਉਂ ਕਰਿ ਤਣੀ,

ਚੁੱਲ੍ਹੇ ਪਿਛੇ ਪੰਜ ਕਸੋਰੇ,

ਮਾਲੁ ਕਿਉਂ ਕਰਿ ਭਰੀਂ ।1।

ਅੰਦਰਿ ਬੋਲਣਿ ਮੁਰਗ਼ੀਆਂ,

ਤੇ ਬਾਹਰ ਬੋਲਨਿ ਮੋਰੁ

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਤਾਣੀ ਨੂੰ ਲੈ ਗਏ ਚੋਰੁ, ਜੋਰਾ ਜੋਰੁ ।2।

📝 ਸੋਧ ਲਈ ਭੇਜੋ