ਰਹੀਏ ਵੋ ਨਾਲ

ਰਹੀਏ ਵੋ ਨਾਲ ਸਜਨ ਦੇ, ਰਹੀਏ ਵੋ ।ਰਹਾਉ।

ਲੱਖ ਲੱਖ ਬਦੀਆਂ ਤੇ ਸਉ ਤਾਹਨੇ,

ਸਭੋ ਸਿਰ ਤੇ ਸਹੀਏ ਵੋ ।1।

ਤੋੜੇ ਸਿਰ ਵੰਞੇ ਧੜ ਨਾਲੋਂ,

ਤਾਂ ਭੀ ਹਾਲ ਕਹੀਏ ਵੋ ।2।

ਸੁਖ਼ਨ ਜਿਨ੍ਹਾਂ ਦਾ ਹੋਵੈ ਦਾਰੂ,

ਹਾਲ ਉਥਾਈਂ ਕਹੀਏ ਵੋ ।3।

ਚੰਦਨ ਰੁਖ ਲਗਾ ਵਿਚ ਵੇਹੜੇ,

ਜੋਰ ਧਿਙਾਣੇ ਖਹੀਏ ਵੋ ।4।

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਜੀਵੰਦਿਆਂ ਮਰ ਰਹੀਏ ਵੋ ।5।

📝 ਸੋਧ ਲਈ ਭੇਜੋ