ਰਾਤੀਂ ਸਵੇਂ ਦਿਹੇਂ ਫਿਰਦੀ

ਰਾਤੀਂ ਸਵੇਂ ਦਿਹੇਂ ਫਿਰਦੀ ਤੂੰ ਵੱਤੇ,

ਤੇਰਾ ਖੇਡਣਿ ਨਾਲ ਬਪਾਰ, ਜਿੰਦੂ,

ਕਦੀ ਉਠ ਰਾਮ ਰਾਮ ਸਮਾਰ, ਜਿੰਦੂ ।ਰਹਾਉ।

ਸਾਹੁਰੜੇ ਘਰ ਅਲਬਿਤ ਜਾਣਾ,

ਪੇਈਅੜੇ ਦਿਨ ਚਾਰ, ਜਿੰਦੂ ।1।

ਅਜਿ ਤੇਰੇ ਮੁਕਲਾਊ ਆਇ,

ਰਹੀਏ ਕੋਇ ਬਿਚਾਰ, ਜਿੰਦੂ ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਆਵਣ ਏਹੀ ਵਾਰ, ਜਿੰਦੂ ।3।

📝 ਸੋਧ ਲਈ ਭੇਜੋ