ਰੋਂਦਾ ਮੂਲ ਨ ਸੌਂਦਾ

ਰੋਂਦਾ ਮੂਲ ਸੌਂਦਾ ਹੀ

ਜਿਸ ਤਨ ਦਰਦਾਂ ਦੀ ਆਹ,

ਸੋਈ ਤਨ ਰੋਂਦਾ ਹੀ

ਕਨਿਆਰੀ ਦੀ ਸੇਜੈ ਉੱਪਰ,

ਸੁਖੀਆ ਕੋਈ ਸੌਂਦਾ ਹੀ

ਚਾਰੇ ਪੱਲੇ ਮੇਰੇ ਚਿੱਕੜ ਬੁਡੇ,

ਕੇਹੜਾ ਮਲ ਮਲ ਧੋਂਦਾ ਹੀ

ਦਰਦਾਂ ਦਾ ਦਾਰੂ ਤੇਰੇ ਅੰਦਰ ਵਸਦਾ,

ਕੋਈ ਸੰਤ ਤਬੀਬ ਮਿਲੌਂਦਾ ਹੀ

ਕਹੈ ਹੁਸੈਨ ਫ਼ਕੀਰ ਰਬਾਣਾ,

ਜੋ ਲਿਖਿਆ ਸੋਈ ਹੋਂਦਾ ਹੀ

📝 ਸੋਧ ਲਈ ਭੇਜੋ