ਸਦਾ ਇੱਕ ਸਾਰ ਨਹੀਂ ਰਹਿੰਦੇ

ਸਦਾ ਇੱਕ ਸਾਰ ਨਹੀਂ ਰਹਿੰਦੇ,

ਜ਼ਮਾਨੇ ਬਦਲ ਜਾਂਦੇ ਨੇ,

ਜੋ ਸਿਰ ਚੁੱਕਣ ਨਹੀਂ ਦੇਂਦੇ,

ਕਦੇ ਸਿਰ ਝੁਕਾਂਦੇ ਨੇ।

ਪਤਾ ਲੱਗਿਐ ਸਮਾਧੀ,

ਮਰਦ ਦੀ ਦੁਸ਼ਮਣ ਉਸਾਰਨਗੇ,

ਜੋ ਕੱਲ੍ਹ ਬਦਨਾਮ ਕਰਦੇ ਸੀ,

ਉਹ ਅੱਜ ਚੰਦੇ ਲਿਖਾਉਂਦੇ ਨੇ।

ਉਹ ਆਵਣਗੇ ਤੇਰੇ ਦਰ 'ਤੇ,

ਜ਼ਿਆਰਤ ਵਾਸਤੇ ਇੱਕ ਦਿਨ,

ਜਿਨ੍ਹਾਂ ਸਿਰ ਲੋਕ ਤੇਰੇ,

ਖੂਨ ਦਾ ਇਲਜ਼ਾਮ ਲਾਉਂਦੇ ਨੇ।

📝 ਸੋਧ ਲਈ ਭੇਜੋ