ਵਾਰੇ ਵਾਰੇ ਜਾਨੀ ਹਾਂ

ਵਾਰੇ ਵਾਰੇ ਜਾਨੀ ਹਾਂ ਘੋਲੀਆਂ(ਘੋਲੀ ਆਹੀ) ਨੀਂ ।ਰਹਾਉ।

ਜਿਸ ਸਾਜਨ ਦਾ ਦੇਵਉ ਤੁਸੀਂ ਮੇਹਣਾ,

ਤਿਸ ਸਾਜਨ ਦੀ ਮੈਂ ਗੋਲੀ ਆਹੀ ਨੀਂ ।1।

ਅਚਾਚੇਤੀ ਭੋਲਿ ਭੁਲਾਵੇ,

ਬਾਬਲ ਦੇ ਘਰ ਭੋਲੀ ਆਹੀ ਨੀਂ ।2।

ਕਹੈ ਹੁਸੈਨ ਫ਼ਕੀਰ ਨਿਮਾਣਾ,

ਤੁਧੁ ਬਾਝਉ ਕੋਈ ਹੋਰ ਜਾਣਾ,

ਖ਼ਾਕ ਪੈਰਾਂ ਦੀ ਮੈਂ ਰੋਲੀ ਆਹੀ ਨੀਂ ।3।

📝 ਸੋਧ ਲਈ ਭੇਜੋ