ਵੱਤ ਨ ਆਵਣਾ ਭੋਲੜੀ

ਵੱਤ ਆਵਣਾ ਭੋਲੜੀ ਮਾਉ,

ਏਹੋ ਵਾਰੀ ਤੇ ਏਹੋ ਦਾਉ

ਭਲਾ ਕਰੈਂ ਤਾਂ ਭਜਿ ਲੈ ਨਾਉਂ ।ਰਹਾਉ।

ਜਾਂ ਕੁਆਰੀ ਤਾਂ ਚਾਉ ਘਣਾ,

ਪੁਤ ਪਰਾਏ ਦੇ ਵਸਿ ਪਵਾਂ,

ਕਿਆ ਜਾਣਾ ਕੇਹੀ ਘੁੱਲੇ ਵਾਉ ।1।

ਸੋ ਖੇਡਣੁ ਜਿਨ੍ਹਾਂ ਭਾਗੁ ਮਥੂਰੇ,

ਖੇਡਦਿਆਂ ਲਹਿ ਜਾਨ ਵਿਸੂਰੇ,

ਖੇਡ ਖਿਡੰਦੜੀ ਦਾ ਲਥਾ ਚਾਉ ।2।

ਚਉਪੜਿ ਦੇ ਖਾਨੇ ਚਉਰਾਸੀ,

ਜੋ ਪੁੱਗੇ ਸੇ ਚੋਟ ਖਾਸੀ,

ਕਿਆ ਜਾਣਾ ਕਿਆ ਪਉਸੀ ਦਾਉ ।3।

ਸਾਚੀ ਸਾਖੀ ਕਹੈ ਹੁਸੈਨਾ,

ਜਾਂ ਜੀਵੇਂ ਤਾਹੀਂ ਸੁਖ ਚੈਨਾ,

ਫੇਰ ਲਹਿਸੀਆ ਪਛੋਤਾਉ ।4।

📝 ਸੋਧ ਲਈ ਭੇਜੋ