ਵੋ ਯਾਰੁ ਜਿਨ੍ਹਾਂ ਨੂੰ ਇਸ਼ਕ

ਵੋ ਯਾਰੁ ਜਿਨ੍ਹਾਂ ਨੂੰ ਇਸ਼ਕ ਤਿਨਾਂ ਕੱਤਣ ਕੇਹਾ,

ਅਲਬੇਲੀ ਕਿਉਂ ਕੱਤੇ ।ਰਹਾਉ।

ਲੱਗਾ ਇਸ਼ਕ ਚੁੱਕੀ ਮਸਲਾਹਤ,

ਬਿਸਰੀਆਂ ਪੰਜੇ ਸੱਤੇ ।1।

ਘਾਇਲੁ ਮਾਇਲੁ ਫਿਰੈ ਦਿਵਾਨੀ,

ਚਰਖੇ ਤੰਦ ਘੱਤੇ ।2।

ਮੇਰੀ ਤੇ ਮਾਹੀ ਦੀ ਪਰੀਤਿ ਚਰੋਕੀ,

ਜਾਂ ਸਿਰੀ ਆਹੇ ਛੱਤੇ ।3।

ਕਹੈ ਹੁਸੈਨ ਫ਼ਕੀਰ ਨਿਮਾਣਾ,

ਨੈਨ ਸਾਈਂ ਨਾਲਿ ਰੱਤੇ ।4।

📝 ਸੋਧ ਲਈ ਭੇਜੋ