ਪੰਜਾਬੀ ਬੋਲੀਆਂ

ਪੰਜਾਬੀ ਬੋਲੀਆਂ ਰਵਾਇਤੀ ਲੋਕ ਦੋਹੇ ਹਨ ਜੋ ਅਕਸਰ ਪੰਜਾਬ ਵਿੱਚ ਵਿਆਹਾਂ, ਤਿਉਹਾਰਾਂ, ਜਾਂ ਸੱਭਿਆਚਾਰਕ ਇਕੱਠਾਂ ਵਰਗੇ ਜਸ਼ਨਾਂ ਦੌਰਾਨ ਗਾਏ ਜਾਂਦੇ ਹਨ। ਬੋਲੀਆਂ ਰਾਹੀਂ ਗੱਭਰੂਆਂ ਅਤੇ ਮੁਟਿਆਰਾਂ ਵੱਲੋਂ ਆਪਣੇ ਸਕੇ-ਸਬੰਧੀਆਂ ਨਾਲ ਹਾਸਾ-ਮਜ਼ਾਕ ਕੀਤਾ ਜਾਂਦਾ ਹੈ। ਅਕਸਰ ਜਦੋਂ ਕਿਸੇ ਵੱਲੋਂ ਬੋਲੀ ਪਾਈ ਜਾਂਦੀ ਹੈ ਤਾਂ ਬਾਕੀ ਸਾਰੇ ਬੋਲੀ ਦੇ ਨਾਲ-ਨਾਲ ਤਾੜੀ ਵਜਾਉਂਦੇ ਹਨ। ਇਸ ਭਾਗ ਵਿੱਚ ਪਾਠਕਾਂ ਲਈ ਪੰਜਾਬੀ ਬੋਲੀਆਂ ਦਾ ਸੰਗ੍ਰਹਿ ਪੇਸ਼ ਕੀਤਾ ਗਿਆ ਹੈ।

ਜੇ ਮੁੰਡਿਆ ਤੂੰ ਵਿਆਹ ਵੇ ਕਰਾਉਣਾ,
ਬਹਿ ਜਾ ਖੇਤ ਦਾ ਰਾਖਾ।
ਆਉਂਦੀ ਜਾਂਦੀ ਨੂੰ ਕੁਝ ਨਾ ਆਖੀਏ,
ਦੂਰੋਂ ਲੈ ਲਈਏ ਝਾਕਾ।
ਜੇ ਤੈਂ ਇਉਂ ਕਰਨੀ,
ਵਿਆਹ ਕਰਵਾ ਲੈ ਕਾਕਾ।

ਹੋਰ ਪੜ੍ਹੋ

ਤੇਰੀ ਖਾਤਰ ਰਿਹਾ ਕੁਮਾਰਾ,
ਜੱਗ ਤੋਂ ਛੜਾ ਅਖਵਾਇਆ।
ਨੱਤੀਆਂ ਵੇਚ ਕੇ ਖੋਪਾ ਲਿਆਂਦਾ,
ਤੇਰੀ ਝੋਲੀ ਪਾਇਆ।
ਜੇ ਡਰ ਮਾਪਿਆਂ ਦਾ,
ਪਿਆਰ ਕਾਸ ਤੋਂ ਪਾਇਆ...

 

ਹੋਰ ਪੜ੍ਹੋ

ਮੈਨੂੰ ਕਹਿੰਦਾ ਸੂਟ ਨੀ ਪਾਉਂਦੀ,
ਮੈਨੂੰ ਕਹਿੰਦਾ ਸੂਟ ਨੀ ਪਾਉਂਦੀ,
ਮੈਂ ਪਾ ਲਿਆ ਚਿੱਟਾ।
ਜੇਠ ਦੀ ਨਜ਼ਰ ਬੁਰੀ,
ਮੇਰਾ ਟੁੱਟ ਗਿਆ ਗਿੱਟਾ।
ਜੇਠ ਦੀ ਨਜ਼ਰ ਬੁਰੀ...

ਹੋਰ ਪੜ੍ਹੋ

ਆਪਦੇ ਬਾਰ ਨੂੰ ਤਖਤ ਲਵਾ ਲਏ,
ਮੇਰੇ ਬਾਰ ਨੂੰ ਸਰੀਏ,
ਜੇਠ ਜੀ ਦੀ ਵਾਰੀ,
ਦੂਰ ਖੜ੍ਹੇ ਗੱਲ ਕਰੀਏ।

ਹੋਰ ਪੜ੍ਹੋ

ਜੇਠ ਜਠਾਣੀ ਘਿਉ ਖਾ ਜਾਂਦੇ,
ਤੈਨੂੰ ਦਿੰਦੇ ਚਹੇੜੂ।
ਮੱਝੀਆਂ ਨਾ ਛੇੜੀ,
ਆਪੇ ਜੇਠ ਜੀ ਛੇੜੂ।

ਹੋਰ ਪੜ੍ਹੋ

ਥਾਲੀ ਉੱਤੇ ਥਾਲੀ,
ਥਾਲੀ ਉੱਤੇ ਛੰਨਾ।
ਜੇ ਘੜਾ ਦੰਦਾਂ ਨਾਲ ਚੁੱਕੇਂ,
ਤੈਨੂੰ ਤਾਂ ਮਜਾਜਣ ਮੰਨਾਂ।
ਜੇ ਘੜਾ ….

ਹੋਰ ਪੜ੍ਹੋ

ਉੱਚੇ ਟਿੱਬੇ ਦੇ ਸਾਧੂ ਨ੍ਹਾਉਂਦੇ,
ਮੇਰਾ ਕਾਲਜਾ ਘਿਰਦਾ ਨੀ,
ਜੀਜਾ ਸਾਲੀ ਦੇ ਸਾਕ ਨੂੰ ਫਿਰਦਾ ਨੀ।

ਹੋਰ ਪੜ੍ਹੋ

ਜੀਜਾ ਸਾਲੀ ਤਾਸ਼ ਖੇਡਦੇ,
ਸਾਲੀ ਗਈ ਜਿੱਤ ਵੇ ਜੀਜਾ,
ਨਹਿਲੇ ਤੇ ਦਹਿਲਾ ਸਿੱਟ ਵੇ ਜੀਜਾ,
ਨਹਿਲੇ ……..,

ਹੋਰ ਪੜ੍ਹੋ

ਲੰਮੀ ਲੰਮੀ ਕਿੱਕਰ ਕੁੜੀਓ,
ਵਿੱਚ ਵੱਜੇ ਕੋਈ ਨਾ,
ਜਿੱਥੇ ਸਹੁਰਾ ਸ਼ਰਾਬੀ,
ਨੂੰਹ ਦਾ ਹੱਜ ਕੋਈ ਨਾ।

ਹੋਰ ਪੜ੍ਹੋ

ਜਿੱਥੇ ਕੁੜੀਓ ਆਪਾਂ ਖੜ੍ਹੀਆਂ,
ਉਥੇ ਹੋਰ ਕੋਈ ਨਾ,
ਜਿੱਥੇ ਸੱਸ ਮੁਟਿਆਰ,
ਨੂੰਹ ਦੀ ਲੋੜ ਕੋਈ ਨਾ।

ਹੋਰ ਪੜ੍ਹੋ

ਹਰੀ ਹਰੀ ਕਣਕ ਦੁਆਬੇ ਦੀ,
ਜਿਹੜੀ ਗਿੱਧਾ ਨਾ ਪਾਊ ਰੰਨ ਬਾਬੇ ਦੀ।
ਜਿਹੜੀ ਗਿੱਧਾ ……..

ਹੋਰ ਪੜ੍ਹੋ

ਸੁਣ ਵੇ ਮੁੰਡਿਆ ਕੈਂਠੇ ਵਾਲਿਆ,
ਖੂਹ ਟੋਭੇ ਨਾਂ ਜਾਈਏ।
ਵੇ ਖੂਹ ਟੋਭੇ ਤੇਰੀ ਹੋਵੇ ਚਰਚਾ,
ਚਰਚਾ ਨਾਂ ਕਰਵਾਈਏ।
ਵੇ ਜਿਸਦੀ ਬਾਂਹ ਫ਼ੜ੍ਹੀਏ,
ਸਿਰ ਦੇ ਨਾਲ ਨਿਭਾਈਏ।
ਵੇ ਜਿਸ ਦੀ ਬਾਂਹ ਫ਼ੜ੍ਹੀਏ...

ਹੋਰ ਪੜ੍ਹੋ