ਜ਼ਿਮੀਂਦਾਰ ਬੜਾ ਸਖ਼ਤ ਬੀਮਾਰ ਸੀ। ਉਸਦੇ ਕੋਲ ਕਈ ਕਈ ਡਾਕਟਰ ਹਕੀਮ ਆਉਂਦੇ ਸਨ ਪਰ ਉਸ ਦੀ ਹਾਲਤ ਬਹੁਤ ਹੀ ਨਾਜ਼ੁਕ ਹੁੰਦੀ ਗਈ। ਪਰ ਚੰਪੇ ਦੀ ਵਿੱਥ ਤੇ ਉਸਦਾ ਪੁੱਤ੍ਰ ਨਵਾਬ ਸੀ। ਸਿਰ ਉੱਤੋਂ ਪਾਣੀ ਲੰਘ ਗਿਆ ਪਰ ਉਹ ਜਾਗੀਰਦਾਰ ਦੇ ਕਮਰੇ ਵਿੱਚ ਕਦੀ ਨਾ ਵੜਿਆ । ਇਸ ਕਰ ਕੇ ਜ਼ਿਮੀਂਦਾਰ ਨੂੰ ਆਪਣੇ ਪੁੱਤ ਤੇ ਬੜਾ ਅਫ਼ਸੋਸ ਸੀ।
ਸ਼ੇਅਰ ਕਰੋ