ਭਾਗ ਭਰੀ ਦੇ ਵੱਡੇ ਮੁੰਡੇ ਦੇ ਮਰਨ ਤੋਂ ਬਾਹਦ ਉਹਦਾ ਇਕ ਹੋਰ ਪੁੱਤਰ ਜੰਮਿਆ ਤੇ ਉਹ ਹੱਥ ਜੋੜਦੀ ਰੱਬ ਕਰਕੇ ਮਰੇ ਨਾਂਹ । ਤੇ ਸੀ ਵੀ ਕਿਤਨਾ ਗੋਰਾ । ਉਹਦੀਆਂ ਮੋਟੀਆਂ ਅੱਖਾਂ, ਭਰਿਆ ਭਕੁੰਨਿਆ ਜੁੱਸਾ, ਲੋਕੀਂ ਭਾਗ ਭਰੀ ਨੂੰ ਛੇੜਦੇ, 'ਨੀ ਰੰਨੇ ਤੂੰ ਤੇ ਕੁਸੇ ਨਾ ਪੁੱਤਰ ਛਪਾਈ ਆਂਦੈ" ਤੇ ਭਾਗ ਭਰੀ ਦੇ ਦਿਲ ਵਿਚ ਇਕ ਖੁੱਸਣ ਜਿਹੀ ਮਹਿਸੂਸ ਹੁੰਦੀ।
ਸ਼ੇਅਰ ਕਰੋ