ਪਿੰਡਾਂ ਦੇ ਸਿੱਖਾਂ ਨੇ ਲੰਗਰ ਕੀਤਾ ਪਰ ਉਥੋਂ ਦੇ ਮੁਸਲਮਾਨ ਉਨ੍ਹਾਂ ਦਾ ਲੰਗਰ ਛਕਣ ਨਾ ਆਏ, ਜਿਹੜਾ ਅੱਗੇ ਹਮੇਸ਼ਾ ਛਕਦੇ ਸਨ, ਬਾਬੇ ਨੇ ਉਨ੍ਹਾਂ ਨੂੰ ਕਈ ਸੁਨੇਹੇ ਘੱਲੇ ਪਰ ਉਹ ਨਾ ਆਏ ਅਖੀਰ ਮੁਸਲਮਾਨਾਂ ਨੇ ਇਕ ਆਦਮੀ (ਮੋਢੀ) ਨੂੰ ਭੇਜਿਆ ਤਾਂ ਉਸ ਨੇ ਜਾ ਕੇ ਕਿਹਾ ਕਿ ਅੱਗੋਂ ਤੋਂ ਅਸੀਂ ਤੁਹਾਡੇ ਨਾਲ ਨਹੀਂ ਖਾਇਆ ਕਰਾਂਗੇ ਕਿਉਂਕਿ ਸਾਡੇ ਮੌਲਵੀ (ਜੋ ਬਾਹਰੋਂ ਆਇਆ ਹੈ) ਨੇ ਇਹ ਗੱਲ ਇਸਲਾਮ ਦੇ ਉਲਟ ਦੱਸੀ ਹੈ, ਤਾਂ ਬਾਬਾ ਉਸ ਨਾਲ ਮੌਲਵੀ ਪਾਸ ਚਲਾ ਗਿਆ ਤੇ ਉਸ ਨੂੰ ਕਹਿਣ ਲੱਗਾ, ਭਰਾ ਪਿੰਡ ਸੁਖੀ ਪਿਆ ਵਸਦਾ ਸੀ ਭਰਾਵਾਂ ਵਿੱਚ ਦੁਫੇੜ ਪਾ ਚੱਲਿਆ ਹੈਂ?
ਸ਼ੇਅਰ ਕਰੋ