ਤ੍ਰਿੰਞਣ ਦੀਆਂ ਕੁੜੀਆਂ ਇੱਕ ਦੂਜੇ ਦੀਆਂ ਸੱਸਾਂ ਨੂੰ ਰੱਜ ਰੱਜ ਗਾਲਾਂ ਕੱਢਦੀਆਂ, ਉਨ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਕਮਜ਼ੋਰੀਆਂ ਦਾ ਮੌਜੂ ਬਣਾਂਦੀਆਂ। ਕੋਈ ਕਿਸੇ ਦੀ ਸੱਸ ਬਣਦੀ, ਕੋਈ ਕਿਸੇ ਦੀ ਸੱਸ ਬਣਦੀ ਤੇ ਇੰਜ ਉਨ੍ਹਾਂ ਦੀਆਂ ਗੱਲਾਂ ਨਾਲ ਸਾਰੇ ਦੇ ਸਾਰੇ ਤ੍ਰਿੰਞਣ ਵਿੱਚ ਕੁੜੀਆਂ ਦੇ ਹੱਸ ਹੱਸ ਕੇ ਪੇਟ ਫੁੱਟਣ ਲੱਗਦੇ, ਪਸਲੀਆਂ ਟੁੱਟਣ ਲੱਗਦੀਆਂ।
ਸ਼ੇਅਰ ਕਰੋ