ਜ਼ਿਮੀਂਦਾਰ ਦਾ ਪੁੱਤ੍ਰ ਨਵਾਬ ਹਮੇਸ਼ਾ ਸ਼ਰਾਬ ਵਿੱਚ ਗੱਟ ਰਹਿੰਦਾ ਤੇ ਨਾਚ, ਗਾਣੇ ਵਾਲੀਆਂ ਜਨਾਨੀਆਂ ਨੂੰ ਸ਼ਹਿਰਾਂ ਤੋਂ ਮੰਗਵਾਂਦਾ ਤੇ ਜੋ ਕੁਝ ਉਹ ਮੂੰਹੋਂ ਮੰਗਦੀਆਂ ਉਨ੍ਹਾਂ ਨੂੰ ਦੇਂਦਾ। ਜ਼ਿਮੀਂਦਾਰ ਬੀਮਾਰ ਸੀ। ਉਸ ਨੂੰ ਇੰਜ ਲਗਦਾ ਜਿਵੇਂ ਬਾਰਸ਼ ਦੇ ਪਾਣੀ ਵਾਂਗ ਜਾਇਦਾਦ ਰੁੜ੍ਹ ਰਹੀ ਹੈ ਤੇ ਉਸ ਤੋਂ ਪਿੱਛੋਂ ਨਵਾਬ ਦੇ ਹੱਥ ਠੂਠਾ ਹੋਵੇਗਾ।
ਸ਼ੇਅਰ ਕਰੋ