ਸਰਦਾਰ ਮਸਤ ਹਾਥੀ ਵਾਂਗ ਝੂਮਦਾ ਘਰ ਨੂੰ ਤੁਰ ਪਿਆ। ਟਾਂਗੇ ਦਾ ਅਸਬਾਬ ਸਭ ਨੇ ਹੱਥੋਂ ਹੱਥੀ ਫੜ ਲਿਆ । ਇਕ ਦੋ ਬੱਚੇ ਸਨ, ਉਹ ਵੀ ਅਗਲਿਆਂ ਨੇ ਮੋਢਿਆਂ ਤੇ ਚੁੱਕ ਲਏ। ਬੀਉਰੀ ਤੇ ਨੈਣ ਬੂਹੇ ਅੱਗੇ ਪਾਣੀ ਦਾ ਘੜਾ ਤੇ ਤੇਲ ਦਾ ਭਾਂਡਾ ਲੈ ਕੇ ਖਲੋ ਗਈਆਂ। ਸਰਦਾਰ ਨੇ ਪੂਰੇ ਦਸ ਰੁਪਏ ਉਹਨਾਂ ਵਿੱਚ ਹੱਸ ਕੇ ਪਾ ਦਿੱਤੇ ਤੇ ਆਖਿਆ ਕਿ ਮੁੜ ਇਹ ਪਖੰਡ ਨਾ ਕਰਨਾ।
ਸ਼ੇਅਰ ਕਰੋ