"ਮੁਨਸ਼ੀ ਜੀ, ਇਸ ਟੱਬਰ ਦੀ ਵਾਗ ਡੋਰ ਹੁਣ ਤੁਹਾਡੇ ਹੀ ਹੱਥ ਵਿੱਚ ਹੈ। ਤੁਹਾਡੇ ਕੋਲੋਂ ਹੁਣ ਪਰਦਾ ਕਾਹਦਾ ? ਤੁਸੀਂ ਹੀ ਇਹਨਾਂ ਬੱਚਿਆਂ ਨੂੰ ਇਨਸਾਨ ਬਨਾਉਣਾ ਹੈ। ਆਹ ! ਅੱਜ ਮੇਰਾ ਵੱਡਾ ਲੜਕਾ ਜੀਉਂਦਾ ਹੁੰਦਾ !" ਵਿਧਵਾ ਦੀਆਂ ਭੁੱਬਾਂ ਨਿਕਲ ਗਈਆਂ। ਮੁਨਸ਼ੀ ਜੀ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ। ਪਰਲੋਕ ਸਿਧਾਰੇ ਹੋਏ ਸਵਾਮੀ ਦੀ ਯਾਦ ਨੇ ਉਸ ਦਾ ਹਿਰਦਾ ਚੀਰ ਦਿੱਤਾ।
ਸ਼ੇਅਰ ਕਰੋ