ਉਹ ਇਕ ਕਿਰਤੀ ਸੀ, ਗਰੀਬ ਸੀ। ਅਕਸਰ ਉਹ ਸੋਚਦਾ ਹੁੰਦਾ ਸੀ, ਇਸ ਜੀਵਨ ਨਾਲੋਂ ਤਾਂ ਮੌਤ ਹੀ ਚੰਗੀ ਹੈ । ਕਿਉਂ ਨਾ ਮੈਂ ਆਤਮਘਾਤ ਕਰ ਲਵਾਂ ? ਇਸ ਸੰਸਾਰ ਵਿਚ ਮੇਰਾ ਹੈ ਭੀ ਕੌਣ, ਜੋ ਮੇਰੇ ਮਰਨ ਤੇ ਦੁੱਖ ਪ੍ਰਤੀਤ ਕਰੇਗਾ ? ਮੇਰੀ ਮੌਤ ਦਾ ਹਾਂ, ਮੇਰੇ ਆਤਮਘਾਤ ਕਰਨ ਦਾ ਕਿਸੇ ਨੂੰ ਭੀ ਕੋਈ ਸਦਮਾ ਨਹੀਂ ਪਹੁੰਚ ਸਕਦਾ । ਸਗੋਂ ਮੈਂ ਬਚ ਜਾਵਾਂਗਾ ਜਣੇ ਖਣੇ ਅੱਗੇ ਲਿਲੜੀਆਂ ਲੈਣ ਤੋਂ । ਸਾਰੀ ਦਿਹਾੜੀ ਭਾਰ ਢੋਣ ਤੋਂ ਪਿੱਛੋਂ ਭੀ ਮੈਨੂੰ ਰੱਜ ਕੇ ਰੋਟੀ ਨਹੀਂ ਮਿਲਦੀ।
ਸ਼ੇਅਰ ਕਰੋ