ਪੁਲਸ ਭਾਵੇਂ ਦਿਨ ਚੜ੍ਹਦੇ ਤੋਂ ਪਹਿਲਾਂ ਪਹਿਲਾਂ ਹੀ ਸ਼ਿਆਮਾਂ ਦੇ ਘਰ ਚੋਂ ਸਾਰੀਆਂ ਚੀਜ਼ਾਂ ਟਾਂਗੇ ਵਿੱਚ ਭਰ ਕੇ ਲੈ ਗਈ ਸੀ, ਫਿਰ ਵੀ ਗਲੀ ਮਹੱਲੇ ਵਿੱਚ ਖ਼ਬਰ ਹੋਣੋਂ ਨਾ ਰਹਿ ਸਕੀ ਤੇ ਦੂਜੇ ਦਿਨ ਸਾਰੇ ਮਹੱਲੇ ਵਿੱਚ ਕੰਨਾਂ ਘੁਰਕੀਆਂ ਸ਼ੁਰੂ ਹੋ ਗਈਆਂ । ਕਿਸੇ ਨੇ ਕਿਹਾ, ''ਉਸ ਦੇ ਘਰੋਂ ਟਾਂਗਿਆਂ ਦੇ ਟਾਂਗੇ ਚੋਰੀ ਦਾ ਮਾਲ ਪੁਲਸ ਲੈ ਗਈ" "ਕਿਸੇ ਨੇ ਗੱਡਿਆਂ ਦੇ ਗੱਡੇ" ''ਤੇ ਕਿਸੇ ਨੇ ਟਰੱਕਾਂ ਦੇ ਟਰੱਕ" ਬਣਾ ਧਰੇ।
ਸ਼ੇਅਰ ਕਰੋ