ਕਿਣ ਮਿਣ ਹੋਣੀ

- (ਥੋੜ੍ਹੀ ਕੁ ਵਰਖਾ ਹੋ ਜਾਣੀ)

ਵੱਡੇ ਤੰਬੂ ਵਿੱਚ ਦਰਜਨਾਂ ਜਾਤੂਆਂ ਨਾਲ ਸਰਾਵਾਂ ਵਰਗੇ ਟੋਲੇ ਗੋਲੇ ਵਿੱਚ ਰਹਿਣ ਤੋਂ ਅਸੀਂ ਬਚ ਗਏ, ਤੇ ਛੌਲਦਾਰੀ ਵਿੱਚ ਘਰ ਦਾ ਵਾਯੂ-ਮੰਡਲ ਬਣਾ ਕੇ ਰਾਤ ਟਿਕੇ। ਕੁਝ ਕਿਣ ਮਿਣ ਹੋ ਜਾਣ ਕਰਕੇ ਰਾਤ ਕੜਾਕੇਦਾਰ ਸਰਦੀ ਹੋ ਗਈ ਸੀ, ਤੇ ਮੇਰੇ ਤਿੰਨ ਕੰਬਲ ਕੁਝ ਭੀ ਨਹੀਂ ਸਨ ਸੁਆਰਦੇ ਜਾਪਦੇ । ਅੱਧੀ ਰਾਤ ਤੋਂ ਪਿੱਛੋਂ ਮੈਂ ਗਰਮ ਕੋਟ ਪਾ ਲਿਆ, ਤੇ ਜਦੋਂ ਬੰਗਾਲੀ ਬਾਬੂ ਦੇ ਬਿਸਤਰੇ ਵੱਲ ਵੇਖਿਆ, ਤਾਂ ਉਹ ਗੁੰਮ ਸੀ। ਉਹ ਸਾਧੂਆਂ ਦੀਆਂ ਧੂਣੀਆਂ ਕੋਲ ਅੱਗ ਸੇਕਣ ਚਲਾ ਗਿਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ