ਮੂੰਹ ਦਿਖਾਉਣ ਜੋਗਾ ਨਾ ਰਹਿਣਾ

- (ਬਹੁਤ ਸ਼ਰਮਿੰਦਾ ਹੋਣਾ, ਕਿਸੇ ਮਾੜੀ ਕਰਤੂਤ ਕਰਕੇ ਸ਼ਰਮਸਾਰੀ)

ਅਚਲਾ ਨੂੰ ਸੁਰੇਸ਼ (ਪਤੀ ਦੇ ਮਿਤ) ਨਾਲ ਘਰ ਵਾਪਸ ਆਉਂਦਿਆਂ ਦੇਖ ਕੇ ਉਸ ਦੇ ਪਿਤਾ ਨੇ ਉਸ ਨੂੰ ਸ਼ੱਕ ਦੀ ਨਜ਼ਰ ਕਰਕੇ ਕਈ ਗੱਲਾਂ ਕਹੀਆਂ ਤਾਂ ਅਚਲਾ ਨੇ ਜਵਾਬ ਦਿੱਤਾ, ''ਮੈਂ ਜੇ ਕੋਈ ਅਜਿਹਾ ਕੰਮ ਕਰਦੀ ਪਿਤਾ ਜੀ, ਜਿਸ ਦੇ ਲਈ ਤੁਸੀਂ ਮੂੰਹ ਦਿਖਾਉਣ ਜੋਗੇ ਨਾ ਰਹਿੰਦੇ ਤਾਂ ਸਭ ਤੋਂ ਪਹਿਲਾਂ ਤੁਸੀਂ ਮੇਰਾ ਮੂੰਹ ਹੀ ਨਾ ਵੇਖਦੇ। ਕੱਲ੍ਹ ਤੋਂ ਜੇਹੜਾ ਅਪਮਾਨ ਤੁਸੀਂ ਮੇਰਾ ਕਰ ਰਹੇ ਹੋ, ਸਿਰਫ ਝੂਠ ਹੋਣ ਤੇ ਹੀ ਮੈਂ ਸਹਾਰ ਸਕੀ ਹਾਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ