ਮੂੰਹ ਵਿੱਚ ਦੰਦ ਨਾ ਹੋਣੇ

- (ਐਸਾ ਗਰੀਬ ਤੇ ਨਿਮਾਣਾ ਕਿ ਅੱਗੋਂ ਬੋਲੇ ਚਾਲੇ ਹੀ ਨਾ, ਸੁਆਲ ਜੁਆਬ ਨਾ ਕਰੇ)

ਇਹ ਮੁੰਡਾ ਨਿਰਾ ਗਊ ਹੁੰਦਾ ਸੀ, ਕਹੀਏ ਪਈ ਮੂੰਹ ਵਿੱਚ ਦੰਦ ਹੀ ਨਹੀਂ, ਕੰਨੀ ਪਾਇਆਂ ਨਹੀਂ ਸੀ ਦੁਖਦਾ। ਜਦੋਂ ਦਾ ਲਾਹੌਰ ਗਿਆ ਏ, ਸਾਂਈ ਜਾਣੇ ਕੀ ਵਗ ਗਈ ਏ ਮੱਤ ਨੂੰ। ਦਿਨੋਂ ਦਿਨ ਹੱਥਾਂ 'ਚੋਂ ਨਿਕਲਦਾ ਜਾਂਦਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ