ਪਰ ਇਸ ਰੋਗ ਦਾ ਇਲਾਜ ? ਇਲਾਜ ਔਖਾ ਜ਼ਰੂਰ ਹੈ, ਪਰ ਅਸੰਭਵ ਨਹੀਂ । ਭਾਰਤ ਦੇ ਪ੍ਰਧਾਨ-ਮੰਤ੍ਰੀ ਨਹਿਰੂ ਤੇ ਪ੍ਰਧਾਨ ਰਾਜਿੰਦਰ ਪ੍ਰਸਾਦ, ਜੋ ਰਾਤਾਂ ਜਾਗ ਜਾਗ ਕੇ ਇਹਨਾਂ ਉਲਝਣਾਂ ਦਾ ਹੱਲ ਲੱਭਦੇ ਰਹਿੰਦੇ ਹਨ ਤੇ ਮੁੱਠਾਂ ਮੀਟ ਮੀਟ ਦੰਦ ਪੀਹ ਪੀਹ ਦੇਸ ਦੇ ਅੰਦਰੂਨੀ ਦੁਸ਼ਮਨਾਂ ਦੀਆਂ ਕਾਲੀਆਂ ਕਰਤੂਤਾਂ ਉੱਤੇ ਖਿਝਦੇ ਰਹਿੰਦੇ ਹਨ, ਜੇ ਜ਼ਰਾ ਕੁ ਦਿਲ ਕਰੜਾ ਕਰ ਲੈਣ ਤਾਂ ਸਾਰੇ ਕਾਰਜ ਰਾਸ ਆ ਸਕਦੇ ਹਨ।
ਸ਼ੇਅਰ ਕਰੋ