ਕਾਫ਼ੀ ਚਿਰ ਪਿੱਛੋਂ ਜਦੋਂ ਰਾਜਪੁਤਾਨੇ ਵਿੱਚ ਰਾਜ ਸੰਸਥਾ ਕਾਇਮ ਹੋਈ, ਅਤੇ ਲੜਨ ਭਿੜਨ ਤੋਂ ਪਿੱਛੋਂ ਉੱਥੋਂ ਦੇ ਰਾਜਿਆਂ ਨੂੰ ਜ਼ਰਾ ਸਾਹ ਆਇਆ, ਤਾਂ ਉਹਨਾਂ ਨੇ ਕਾਂਗੜਾ-ਸਕੂਲ ਦੇ ਚਿੱਤਰਕਾਰਾਂ ਨੂੰ ਸੱਦਕੇ ਉਹਨਾਂ ਦੀ ਚਿੱਤ੍ਰਕਲਾ ਨਾਲ ਆਪਣੇ ਮਹਿਲ-ਮਾੜੀਆਂ ਤੇ ਮੰਦਰਾਂ ਨੂੰ ਸ਼ਿੰਗਾਰਨਾ ਸ਼ੁਰੂ ਕੀਤਾ। ਉੱਥੇ ਵੱਸ ਜਾਣ ਨਾਲ ਸਮਾਂ ਪਾ ਕੇ ਇਹਨਾਂ ਚਿੱਤਰਕਾਰਾਂ ਦੀ ਇੱਕ ਨਵੀਂ ਸ਼ਾਖ ਚੱਲ ਪਈ।
ਸ਼ੇਅਰ ਕਰੋ