ਸਾਹ ਨਾਲ ਸਾਹ ਨਾਂ ਰਲਣਾ

- (ਘਬਰਾਹਟ ਜਾਂ ਥਕੇਵੇਂ ਦੇ ਕਾਰਨ ਕਾਹਲੀ-ਕਾਹਲੀ ਸਾਹ ਲੈਣਾ)

ਬੁੱਢੜਾ ਸੜਕ ਦੇ ਵਿਚਕਾਰ ਤੁਰ ਰਿਹਾ ਸੀ। ਅੱਗੋਂ ਕਾਰ ਆ ਗਈ ਤੇ ਉਸ ਨੇ ਹਾਰਨ ਵਜਾਇਆ । ਪਿੱਛੋਂ ਇਕ ਟਾਂਗੇ ਵਾਲੇ ਨੇ ਪੁਰਾਣੀ ਪਹੀਏ ਦੇ ਘਰਾਂ ਵਿੱਚ ਅੜਾ ਕੇ ਕਿਰੜ ਕਿਰੜ ਦੀ ਵਾਜ ਕੱਢੀ । ਬੁੱਢੜੇ ਨੂੰ ਹੱਥਾਂ ਪੈਰਾਂ ਦੀ ਪੈ ਗਈ । ਬੁੱਢੜਾ ਹੁਣ ਕਦੇ ਮੋਟਰ ਵੱਲ ਭੱਜੇ ਤੇ ਕਦੇ ਟਾਂਗੇ ਵੱਲ। ਵਿਚਾਰੇ ਦਾ ਬੁਰਾ ਹਾਲ ਹੋ ਰਿਹਾ ਸੀ। ਭੱਜ ਭੱਜ ਕੇ ਹਫ ਗਿਆ। ਪੱਗ ਲਹਿ ਕੇ ਗਲ ਵਿੱਚ ਪੈ ਗਈ । ਸਾਹ ਨਾਲ ਸਾਹ ਨਹੀਂ ਸੀ ਰਲਦਾ ਵਿਚਾਰੇ ਦਾ। 

ਸ਼ੇਅਰ ਕਰੋ

📝 ਸੋਧ ਲਈ ਭੇਜੋ