ਸਾਹ ਨਾਲ ਸਾਹ ਰਲਣਾ

- (ਸੌਖਾ ਸਾਹ ਆਉਣਾ, ਘਬਰਾਹਟ ਮੁੱਕਣੀ)

ਰੇਲ ਦੇ ਸਫ਼ਰ ਵਿੱਚ ਪ੍ਰੀਤਮ ਸਿੰਘ ਦਾ ਦਿਲ ਸਾਰੇ ਰਾਹ ਕਿਸੇ ਆਉਣ ਵਾਲੇ ਦੁਖਦਾਈ ਦ੍ਰਿਸ਼ ਦੀ ਸੰਭਾਵਨਾ ਨਾਲ ਧੜਕਦਾ ਰਿਹਾ ਸੀ। ਉਹ ਜਾਣਦਾ ਸੀ ਕਿ ਸਾਡੇ ਰਿਵਾਜ ਅਨੁਸਾਰ ਕਿਸੇ ਨੂੰ ਤਾਰ ਓਦੋਂ ਹੀ ਦਿੱਤੀ ਜਾਂਦੀ ਹੈ ਜਦੋਂ ਕੋਈ ਬਹੁਤਾ ਹੀ ਮੁਸੀਬਤ ਦਾ ਸਮਾਂ ਹੋਵੇ। ਪਰ ਜਦ ਉਹ ਘਰ ਪੁੱਜਾ ਉਸ ਦੇ ਸਾਹ ਨਾਲ ਸਾਹ ਰਲਿਆ। ਘਰ ਵਿੱਚ ਸੁੱਖ ਸਾਂਦ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ