ਜੋ ਤੁਸਾਂ ਆਪਣੀ ਬਹੁਤੀ ਉਮਰ ਐਵੇਂ ਭੌਂਦਿਆਂ ਹੀ ਲੰਘਾ ਲਈ ਹੈ ਤੇ ਤਰੱਕੀ ਨਹੀਂ ਕੀਤੀ, ਤਾਂ ਸਾਡਾ ਨੁਸਖ਼ਾ ਵਰਤੋਂ ਰੱਬ ਨੇ ਚਾਹਿਆ ਤਾਂ ਤਰੱਕੀ ਜ਼ਰੂਰ ਹੋ ਜਾਇਗੀ- ਜੇ ਰੱਬ ਦੀ ਕਰੋਪੀ ਨਾਲ ਕੋਈ ਅਜਿਹਾ ਸਿਰ-ਸੜਿਆ ਅਫ਼ਸਰ ਪੇਸ਼ ਪੈ ਜਾਏ ਜੋ ਨਾ ਆਪ ਆਰਾਮ ਕਰੇ ਤੇ ਨਾ ਤੁਹਾਨੂੰ ਕਰਨ ਦੇਵੇ ਤਾਂ ਫਿਰ ਇਸ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਕਿ ਜਾਂ ਉਸ ਦੇ ਵਿਰੁੱਧ ਹੱਥ ਪੈਰ ਮਾਰ ਕੇ ਉਸ ਦਾ ਘੋਗਾ ਚੁੱਕ ਦਿੱਤਾ ਜਾਏ ਜਾਂ ਆਪਣੀ ਬਦਲੀ ਕਰਾ ਲਈ ਜਾਏ।
ਸ਼ੇਅਰ ਕਰੋ