ਸੁਰੇਸ਼ ਮਹਿੰਦਰ ਦਾ ਪਰਮ ਮਿੱਤ੍ਰ ਸੀ। ਜਦੋਂ ਉਸ ਨੇ ਸੁਣਿਆ ਕਿ ਮਹਿੰਦਰ ਇੱਕ ਬ੍ਰਹਮੂ ਕੁੜੀ ਨਾਲ ਵਿਆਹ ਕਰਨ ਤੇ ਤੁਲਿਆ ਹੋਇਆ ਹੈ ਤਾਂ ਉਸ ਨੇ ਉਸ ਨੂੰ ਸਮਝਾਇਆ ਕਿ ਬ੍ਰਹਮੂ ਕੁੜੀਆਂ ਦਾ ਮੁਕਾਬਲਾ ਸਾਡੀਆਂ ਹਿੰਦੂ ਕੁੜੀਆਂ ਨਾਲ ਉੱਕਾ ਹੋ ਹੀ ਨਹੀਂ ਸਕਦਾ। ਮੈਂ ਤੈਨੂੰ ਬਚਨ ਦਿੰਦਾ ਹਾਂ ਕਿ ਇੱਕ ਮਹੀਨੇ ਦੇ ਅੰਦਰ ਤੈਨੂੰ ਅਜਿਹੀ ਲੜਕੀ ਲੱਭ ਦਿਆਂਗਾ ਜੋ ਜ਼ਿੰਦਗੀ ਵਿੱਚ ਤੈਨੂੰ ਕਦੇ ਤਕਲੀਫ਼ ਨਹੀਂ ਦੇਵੇਗੀ। ਜੇ ਅਜਿਹਾ ਨਾ ਹੋਇਆ ਤਾਂ ਤੂੰ ਬੇਸ਼ਕ ਏਸ ਪਰੀ ਦੇ ਚਰਨਾਂ ਵਿੱਚ ਸਿਰ ਸੁੱਟ ਦੇਈਂ ਮੈਂ ਤੈਨੂੰ ਰੋਕਾਂਗਾ ਨਹੀਂ।
ਸ਼ੇਅਰ ਕਰੋ