ਉੱਧਰ ਮਾਲਕਣ ਸੀ ਕਿ ਅੰਗੀਠੀ ਨੂੰ ਮੁਰੰਮਤ ਕਰਾ ਦੇਣ ਦਾ ਨਾਂ ਨਹੀਂ ਸੀ ਲੈਂਦੀ। 'ਤੁਸਾਂ ਕੀ ਕਰਨੀ ਏ ਅੰਗੀਠੀ ਬਣਵਾ ਕੇ ? ਮਾਲਕਣ ਨੇ ਅੱਜ ਉਸ ਦੇ ਜ਼ਿੱਦ ਕਰਨ ਤੇ ਆਖਿਆ ਸੀ। 'ਕੋਲੇ ਬਾਲਣੇ ਨੇ ਉਸ ਵਿੱਚ ?' 'ਕੋਲੇ ਲਿਆਉਂਗੇ ਕਾਹਦੇ ? ਕਿਰਾਇਆ ਤਾਂ ਦੇ ਲਵੋ ਪਹਿਲਾਂ ਦੋ ਮਹੀਨੇ ਦਾ। ਭਲਿਆਂ ਦੇ ਧੀ ਪੁੱਤ ਜਾਪਦੇ ਓ, ਮੈਂ ਇਸ ਕਰਕੇ ਲਿਹਾਜ਼ ਕਰੀ ਜਾਨੀ ਆਂ, ਤੇ ਅਗੋਂ ਇਹ ਸਿਰ ਚੜ੍ਹਦੀ ਆਉਂਦੀ ਏ।
ਸ਼ੇਅਰ ਕਰੋ