ਵੇਦਾਂਤ ਦੇ ਗ੍ਰੰਥਾਂ ਵਿੱਚੋਂ ਜੋ ਜੋ ਸਚਾਈਆਂ ਨਜ਼ਰੀ ਆਈਆਂ, ਉਨ੍ਹਾਂ ਦੇ ਸੱਚੇ ਵਿੱਚ ਮੈਂ ਆਪਣੇ ਆਪ ਨੂੰ ਢਾਲਣਾ ਸ਼ੁਰੂ ਕਰ ਦਿੱਤਾ।
ਮੁਸੀਬਤ ਦੇ ਸਮੇਂ ਸੱਗੇ ਦਿੱਤੇ ਵੀ ਮੂੰਹ ਮੋੜ ਗਏ।
ਤੁਸੀਂ ਤੇ ਮੌਜਾਂ ਕਰ ਕੇ ਤੁਰ ਗਏ, ਪਿੱਛੋਂ ਮੇਰੀ ਜਿੰਦ ਸਖ਼ਤੀ ਦੇ ਵਾਤ ਆ ਗਈ। ਦਿਨੇ ਰਾਤ ਮੈਨੂੰ ਕੰਮ ਦੇ ਡਾਹ ਦਿੱਤਾ ਗਿਆ।
''ਬੱਚਾ, ਤੂੰ ਬੜਾ ਮਤਲਬੀ ਏਂ। ਜਦੋਂ ਆਪਣਾ ਮਤਲਬ ਹੋਵੇ, ਓਦੋਂ ਆ ਧਮਕਨਾ ਏਂ, ਤੇ ਜਦੋਂ ਸਾਨੂੰ ਤੇਰੀ ਲੋੜ ਪਵੇ, ਓਦੋਂ ਸਹੇ ਦੇ ਸਿੰਗ ਹੋ ਜਾਨਾ ਵੇਂ: ਕਿੰਨੇ ਈ ਖਤ ਲਿਖੇ, ਨਾ ਕੋਈ ਉੱਘ ਨਾ ਸੁੱਘ।"
ਮੇਰੇ ਭਰਾ ਦੀ ਮੇਰੇ ਨਾਲ ਤਾਂ ਬਣਦੀ ਨਹੀਂ ਪਰ ਉਸ ਦੀ ਆਪਣੇ ਗੁਆਂਢੀ ਨਾਲ ਚੰਗੀ ਸੁਰ ਮਿਲਦੀ ਹੈ ।
ਜੰਗ ਭਾਵੇਂ ਸਰਹੱਦਾਂ ਉੱਪਰ ਹੁੰਦੀ ਹੈ, ਪਰ ਇਸ ਦਾ ਸੇਕ ਸਾਰੇ ਦੇਸ਼-ਵਾਸੀਆਂ ਨੂੰ ਜਾਂਦਾ ਹੈ ।
ਤੁਹਾਨੂੰ ਵਿਹਲੇ ਬੈਠ ਕੇ ਸ਼ੇਖ਼ ਚਿਲੀ ਦੇ ਪੁਲਾਉ ਪਕਾਉਣ ਨਾਲੋਂ ਅਮਲੀ ਤੌਰ ਤੇ ਕੁਝ ਕਰਨਾ ਚਾਹੀਦਾ ਹੈ।
ਅੱਜ ਜੀ.ਟੀ. ਰੋਡ ਤੋਂ ਸਵੇਰੇ ਅੱਠ ਵਜੇ ਗਵਰਨਰ ਸਾਹਿਬ ਦੀ ਕਾਰ ਲੰਘਣੀ ਸੀ। ਵਿਚਾਰੇ ਸਿਪਾਹੀ ਸਵੇਰ ਦੇ ਸੁੱਕਣੇ ਪਏ ਹੋਏ ਹਨ ਪਰ ਅਜੇ ਤੱਕ ਗਵਰਨਰ ਸਾਹਿਬ ਦੀ ਕਾਰ ਨਹੀਂ ਆਈ।
ਜੰਗ ਅਨੇਕਾਂ ਇਸਤਰੀਆਂ ਦੇ ਸੁਹਾਗ ਲੁੱਟ ਲੈਂਦੀ ਹੈ ।
ਮੈਨੂੰ ਆਸ ਸੀ ਕਿ ਗੁਰਸ਼ਰਨ ਮੈਨੂੰ ਕੁਝ ਪੈਸੇ ਉਧਾਰ ਦੇ ਦੇਵੇਗੀ ਪਰ ਉਸ ਨੇ ਮੇਰੀ ਗੱਲ ਸੁਣਦਿਆਂ ਹੀ ਸਿਰ ਮਾਰ ਦਿੱਤਾ।
ਸੰਤੇ ਨੇ ਬੰਤੇ ਦੇ ਖੇਤ ਉੱਤੇ ਕਬਜ਼ਾ ਕਰ ਲਿਆ ਤਾਂ ਬੰਤੇ ਨੇ ਸੰਤੇ ਵਿਰੁੱਧ ਮੁਕੱਦਮਾ ਕਰਕੇ ਉਸ ਨੂੰ ਸਰਕਾਰੇ ਦਰਬਾਰੇ ਚੜ੍ਹਾ ਦਿੱਤਾ।
ਲੜਾਈ ਵਿੱਚ ਆਪਣੇ ਪਤੀ ਦੇ ਮਾਰੇ ਜਾਣ ਕਰ ਕੇ ਵਿਚਾਰੀ ਸੰਤ ਕੌਰ ਜਵਾਨੀ ਵਿੱਚ ਸਿਰੋਂ ਨੰਗੀ ਹੋ ਗਈ ਸੀ ।