ਜਰਨੇਲ: ਦ ਵਾਰੀਅਰ ਫਿਲਮ 4 ਮਾਰਚ, 2025 ਨੂੰ ਚੌਪਾਲ ਐਪ 'ਤੇ ਰਿਲੀਜ਼ ਹੋ ਰਹੀ ਹੈ ਅਤੇ ਇਹ ਇੱਕ ਅਪਰਾਧ ਤੇ ਅਧਾਰਿਤ ਪੰਜਾਬੀ ਫਿਲਮ ਹੈ। ਇਸ ਫਿਲਮ ਦੀ ਕਹਾਣੀ ਵਿੱਚ ਸਪੱਸ਼ਟਤਾ ਅਤੇ ਸਸਪੈਂਸ ਦੇ ਨਾਲ ਸਮਾਜਿਕ ਅਸਮਾਨਤਾ ਅਤੇ ਇਨਸਾਫ਼ ਦੀ ਜੰਗ ਨੂੰ ਪ੍ਰਭਾਵਸ਼ਾਲੀ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਗਿਆ ਹੈ, ਜੋ ਦਰਸ਼ਕਾਂ ਨੂੰ ਇੱਕ ਨਵੀਂ ਸਮਝ ਅਤੇ ਜਜ਼ਬੇ ਨਾਲ ਜੋੜਦੀ ਹੈ।
ਫਿਲਮ ਦਾ ਨਿਰਦੇਸ਼ਨ ਕਰਨ ਲੌਰੀ ਦੁਆਰਾ ਕੀਤਾ ਗਿਆ ਹੈ। ਅਮਰਜੀਤ ਕੌਰ ਘੁੰਮਣ ਅਤੇ ਗੌਰਵ ਸਹਿਗਲ ਦੁਆਰਾ ਫਿਲਮ ਦੀ ਕਹਾਣੀ ਲਿਖੀ ਗਈ ਹੈ। ਇਹ ਫਿਲਮ ਸਮਾਜਿਕ ਅਤੇ ਮਨੋਵਿਗਿਆਨਿਕ ਗੁੰਝਲਾਂ ਨੂੰ ਖੋਲ੍ਹਦੀ ਹੈ। ਇਸ ਫਿਲਮ ਵਿੱਚ ਸ਼ਾਮਿਲ ਕਲਾਕਾਰਾਂ, ਜਿਵੇਂ ਕਿ ਸਰਦਾਰ ਸੋਹੀ, ਦਿਲਨੂਰ ਕੌਰ, ਵਿਕਰਮ ਚੌਹਾਨ, ਰਾਜਿੰਦਰ ਕੌਰ ਰੀਤ, ਗੈਰੀ ਧਾਰੀਵਾਲ ਅਤੇ ਗੋਨੀ ਸੱਗੂ ਆਦਿ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ।
ਜਰਨੇਲ: ਦ ਵਾਰੀਅਰ ਫਿਲਮ ਦੀ ਕਹਾਣੀ
ਜਰਨੈਲ: ਦ ਵਾਰੀਅਰ, ਪੰਜਾਬ ਦੇ ਉਨ੍ਹਾਂ ਬਹਾਦਰ ਲੋਕਾਂ ਦੀ ਕਹਾਣੀ ਦੱਸਦਾ ਹੈ ਜੋ ਇਨਸਾਫ਼ ਦੀ ਮੰਗ ਕਰਨ ਅਤੇ ਇੱਕ ਜ਼ਾਲਮ ਦੋਸ਼ੀ ਨੂੰ ਸਜ਼ਾ ਦੇਣ ਲਈ ਬੇਇਨਸਾਫ਼ੀ ਦਾ ਸਾਹਮਣਾ ਕਰਨ ਲਈ ਅਡੋਲ ਖੜ੍ਹੇ ਰਹੇ। ਇਹ ਫਿਲਮ ਦਿਮਾਗ ਨੂੰ ਸੁੰਨ ਕਰਨ ਵਾਲੀ ਘਟਨਾ ਨੂੰ ਦਰਸਾਉਂਦੀ ਹੈ ਜੋ ਇੱਕ ਨੌਜਵਾਨ ਕੁੜੀ ਦੀ ਜ਼ਿੰਦਗੀ ਨੂੰ ਬਦਲ ਦਿੰਦੀ ਹੈ। ਇਸ ਤੋਂ ਥੋੜ੍ਹੀ ਦੇਰ ਬਾਅਦ, ਉਸਦਾ ਪਰਿਵਾਰ ਦੋਸ਼ੀ ਨੂੰ ਸਲਾਖਾਂ ਪਿੱਛੇ ਭੇਜਣ ਲਈ ਪੁਲਿਸ ਅਤੇ ਅਦਾਲਤ ਤੋਂ ਮਦਦ ਮੰਗਦਾ ਹੈ। ਜਦੋਂ ਪੁੱਛਗਿੱਛ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ, ਤਾਂ ਕਿਨ੍ਹੇ ਹੀ ਰਾਜ਼ ਖੁੱਲ੍ਹਣੇ ਲੱਗਦੇ ਹਨ, ਜੋ ਝੂਠ, ਧੋਖਾ ਅਤੇ ਲੁਕੀਆਂ ਹੋਈਆਂ ਸੱਚਾਈਆਂ ਦੇ ਇੱਕ ਗੁੰਝਲਦਾਰ ਜਾਲ ਨੂੰ ਉਜਾਗਰ ਕਰਦੇ ਹਨ।
ਚੌਪਾਲ ਐਪ 'ਤੇ ਹੋਰ ਪੰਜਾਬੀ ਫਿਲਮਾਂ
'ਜਰਨੇਲ: ਦ ਵਾਰੀਅਰ' ਦੇ ਪ੍ਰੀਮੀਅਰ ਤੋਂ ਪਹਿਲਾਂ, ਤੁਸੀਂ ਚੌਪਾਲ 'ਤੇ ਕੁਝ ਹੋਰ ਪ੍ਰਚਲਿਤ ਪੰਜਾਬੀ ਫਿਲਮਾਂ ਵੀ ਦੇਖ ਸਕਦੇ ਹੋ ਜੋ ਦਰਸ਼ਕਾਂ ਦੇ ਦਿਲ ਨੂੰ ਛੂਹ ਲੈਣ ਵਾਲੀਆਂ ਹਨ। ਇਹਨਾਂ ਵਿੱਚ ਗਿੱਪੀ ਗਰੇਵਾਲ ਦੀ 'ਸ਼ਿੰਦਾ ਸ਼ਿੰਦਾ ਨੇ ਪਾਪਾ', ਐਮੀ ਵਿਰਕ ਦੀ 'ਗੱਡੀ ਜਾਂਦੀ ਏ ਚਲਾਂਗਾਂ ਮਾਰਦੀ', ਨੀਰੂ ਬਾਜਵਾ ਦੀ 'ਸ਼ੁਕਰਾਨਾ', ਸੋਨਮ ਬਾਜਵਾ ਦੀ 'ਕੁੜੀ ਹਰਿਆਣੇ ਵਾਲ ਦੀ', ਮਾਨਵ ਵਿਜ ਦੀ 'ਰੋਡੇ ਕਾਲਜ'ਅਤੇ ਪ੍ਰਿੰਸ ਕੰਵਲਜੀਤ ਸਿੰਘ ਦੀ 'ਸੈਕਟਰ 17' ਆਦਿ ਫਿਲਮਾਂ ਸ਼ਾਮਿਲ ਹਨ । ਇਸ ਤੋਂ ਇਲਾਵਾ 'ਤਬਾਹ' ਫਿਲਮ ਵਿੱਚ ਵਾਮਿਕਾ ਗੱਬੀ ਨੇ ਅਦਾਕਾਰੀ ਕੀਤੀ ਹੈ, ਜੋ ਦਸੰਬਰ 2024 ਵਿੱਚ ਰਿਲੀਜ਼ ਹੋਈ ਆਪਣੀ ਹਿੰਦੀ ਫਿਲਮ 'ਬੇਬੀ ਜੌਨ' ਤੋਂ ਬਾਅਦ ਕਾਫ਼ੀ ਮਸ਼ਹੂਰ ਹੋ ਗਈ ਹੈ। ''ਜਰਨੇਲ: ਦ ਵਾਰੀਅਰ' ਫਿਲਮ ਦਰਸ਼ਕਾਂ ਨੂੰ ਭਾਵਨਾਤਮਕ ਤੌਰ 'ਤੇ ਡੂੰਘੀ ਤਰ੍ਹਾਂ ਪ੍ਰਭਾਵਿਤ ਕਰੇਗੀ ਅਤੇ ਉਨ੍ਹਾਂ ਦੇ ਮਨ 'ਤੇ ਇੱਕ ਅਮਿੱਟ ਛਾਪ ਛੱਡ ਜਾਵੇਗੀ।