ਕਨੇਡਾ (Kanneda) ਓ.ਟੀ.ਟੀ. ਸ਼ੋਅ: ਐਕਸ਼ਨ, ਡਰਾਮਾ ਅਤੇ ਸੰਘਰਸ਼ ਦੀ ਦਿਲਚਸਪ ਕਹਾਣੀ

ਕਨੇਡਾ  (Kanneda) ਓ.ਟੀ.ਟੀ. ਸ਼ੋਅ: ਐਕਸ਼ਨ, ਡਰਾਮਾ ਅਤੇ ਸੰਘਰਸ਼ ਦੀ ਦਿਲਚਸਪ ਕਹਾਣੀ

21 ਮਾਰਚ ਨੂੰ ਕਨੇਡਾ (Kanneda) ਓ.ਟੀ.ਟੀ.(OTT) ਸ਼ੋਅ ਜੀਓ ਹੌਟਸਟਾਰ 'ਤੇ ਰਿਲੀਜ਼ ਹੋ ਰਿਹਾ ਹੈ। ਜਿਸਦਾ ਦਰਸ਼ਕ ਬਹੂਤ ਹੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਕਨੇਡਾ (Kanneda) ਇੱਕ ਅਜਿਹਾ ਓ.ਟੀ.ਟੀ. (OTT) ਸ਼ੋਅ ਹੈ ਜੋ ਅਮਰੀਕਾ ਅਤੇ ਕਨੇਡਾ ਦੀਆਂ ਜ਼ਿੰਦਗੀਆਂ ਵਿਚਕਾਰ ਹੋ ਰਹੇ ਸੰਘਰਸ਼ਾਂ ਅਤੇ ਗਹਿਰੇ ਰਿਸ਼ਤਿਆਂ ਨੂੰ ਇੱਕ ਦਿਲਚਸਪ ਤਰੀਕੇ ਨਾਲ ਦਰਸਾਉਂਦਾ ਹੈ। ਇਸ ਦੀ ਕਹਾਣੀ ਵਿੱਚ ਇੱਕ ਅਜੀਬ ਤਨਾਅ, ਰੋਮਾਂਚਕ ਮੋੜ ਅਤੇ ਮਨੋਹਰ ਡਰਾਮਾ ਹੈ, ਜੋ ਹਰ ਪਲ ਨੂੰ ਤੇਜ਼ੀ ਨਾਲ ਅੱਗੇ ਵਧਾਉਂਦੀ ਹੈ। ਇਸ ਸ਼ੋਅ ਦਾ ਹਰ ਮੋੜ  ਹੈਰਾਨ ਕਰਦਾ ਹੈ, ਜਿੱਥੇ ਇੱਕ ਪਾਸੇ ਜ਼ਿੰਦਗੀ ਅਤੇ ਮੌਤ ਦੇ ਕਠੋਰ ਸੰਘਰਸ਼ ਹਨ, ਦੂਜੇ ਪਾਸੇ ਇਨਸਾਫ ਅਤੇ ਦੁਸ਼ਮਣੀ ਦੀ ਕਹਾਣੀ ਦਰਸ਼ਾਈ ਜਾਂਦੀ ਹੈ।

ਇਹ ਕਹਾਣੀ ਨਾਂ ਸਿਰਫ ਖੂਨੀ ਵਿਰੋਧਾਂ ਨੂੰ ਦਰਸਾਉਂਦੀ ਹੈ, ਸਗੋਂ ਉਹ ਖਤਰਨਾਕ ਇੰਟਰਪਲੇ ਨਾਲ ਭਰਪੂਰ ਹੈ ਜੋ ਦਰਸ਼ਕਾਂ ਨੂੰ ਬਿਨਾਂ ਰੁਕੇ ਦੇਖਣ ਤੇ ਮਜਬੂਰ ਕਰ ਦੇਂਦੀ ਹੈ। ਜਿੱਥੇ ਕਹਾਣੀ ਦੇ ਹਰ ਮੋੜ ਵਿੱਚ ਕਨੇਡਾ ਅਤੇ ਅਮਰੀਕਾ ਦੇ ਵਿਚਕਾਰ ਘੁੰਮਦੇ ਸਮਾਜਿਕ ਅਤੇ ਰਾਜਨੀਤਿਕ ਤਣਾਅ, ਪਿਆਰ ਅਤੇ ਧੋਖੇ ਨਾਲ ਜੁੜੇ ਕਥਨ ਪੇਸ਼ ਕੀਤੇ ਜਾਂਦੇ ਹਨ। ਹਰ ਇੱਕ ਪਲ ਵਿੱਚ ਇੱਕ ਨਵਾਂ ਉਤਾਰ-ਚੜ੍ਹਾਅ ਹੈ, ਜੋ ਇਸ ਸ਼ੋਅ ਨੂੰ  ਸ਼ਾਨਦਾਰ ਬਣਾਉਂਦਾ ਹੈ। 
ਕਨੇਡਾ (Kanneda) ਓ.ਟੀ.ਟੀ.(OTT) ਸ਼ੋਅ ਵਿੱਚ  ਪਰਮੀਸ਼ ਵਰਮਾ  ਨਿੰਮੇ ਦਾ ਕਿਰਦਾਰ ਨਿਭਾਉਣਗੇ। ਕਨੇਡਾ (Kanneda) ਓ.ਟੀ.ਟੀ.(OTT) ਸ਼ੋਅ  ਐਕਸ਼ਨ, ਡਰਾਮਾ ਅਤੇ ਹੈਰਾਨੀਜਨਕ ਮੋੜਾਂ ਨਾਲ ਭਰਪੂਰ ਕਹਾਣੀ ਹੈ। ਇਸ ਸ਼ੋਅ ਵਿੱਚ ਮੁਹੰਮਦ ਜ਼ੀਸ਼ਾਨ ਆਯੂਬ, ਰਣਵੀਰ ਸ਼ੌਰੀ, ਅਰੁਣੋਦਯ ਸਿੰਘ, ਆਦਰ ਮਲਿਕ ਅਤੇ ਜੈਸਮੀਨ ਬਾਜਵਾ ਆਦਿ ਕਲਾਕਾਰ ਸ਼ਾਮਲ ਹਨ।

ਪਰਮੀਸ਼ ਵਰਮਾ ਕਹਿੰਦੇ ਹਨ, 'ਕਨੇਡਾ (Kanneda)ਸ਼ੋਅ ਸਿਰਫ਼ ਇਕ ਕਹਾਣੀ ਤੋਂ ਕਿਤੇ ਵੱਧ ਹੈ। ਇਹ ਵਿਦੇਸ਼ਾਂ ਵਿੱਚ ਰਹਿੰਦੇ ਅਣਗਿਣਤ ਭਾਰਤੀਆਂ ਦੇ ਸੰਘਰਸ਼ਾਂ, ਇੱਛਾਵਾਂ ਤੇ ਸੁਪਨਿਆਂ ਦਾ ਪ੍ਰਤੀਬਿੰਬ ਹੈ। ਨਿੰਮੇ ਦਾ ਸਫ਼ਰ ਮੇਰੇ ਲਈ ਬਹੁਤ ਨਿੱਜੀ ਹੈ ਕਿਉਂਕਿ ਕਈ ਤਰੀਕਿਆਂ ਨਾਲ ਮੈਂ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਇਕ ਬਾਹਰੀ ਵਿਅਕਤੀ ਵਾਂਗ ਮਹਿਸੂਸ ਕੀਤਾ ਹੈ ਪਰ ਨਿੰਮੇ ਦੀ ਦੁਨੀਆ ਕਿਤੇ ਜ਼ਿਆਦਾ ਤੀਬਰ ਹੈ, ਜਿਥੇ ਬਚਾਅ ਤੇ ਸ਼ਕਤੀ ਇਕ ਅਣਮੁੱਲੀ ਕੀਮਤ 'ਤੇ ਆਉਂਦੀ ਹੈ। ਉਸ ਨੂੰ ਨਿਭਾਉਣਾ ਸਿਰਫ਼ ਇਕ ਭੂਮਿਕਾ ਨਹੀਂ ਸੀ, ਇਹ ਇਕ ਅਜਿਹੇ ਕਿਰਦਾਰ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਲੀਨ ਕਰਨ ਦਾ ਮੌਕਾ ਸੀ, ਜਿਸ ਨੂੰ ਮੈਂ ਸੱਚਮੁੱਚ ਜੀਵਨ ਵਿੱਚ ਲਿਆਉਣਾ ਪਸੰਦ ਕੀਤਾ ਸੀ। ਮੈਂ ਆਪਣਾ ਸਭ ਕੁਝ ਉਨ੍ਹਾਂ ਕਿਰਦਾਰਾਂ ਲਈ ਦਿੰਦਾ ਹਾਂ, ਜੋ ਮੈਂ ਨਿਭਾਉਂਦਾ ਹਾਂ ਤੇ ਮੈਂ ਨਿੰਮੇ ਨੂੰ ਜਿਊਂਦਾ ਤੇ ਸਾਹ ਲੈਂਦਾ ਹਾਂ, ਇੰਨਾ ਜ਼ਿਆਦਾ ਕਿ ਮੈਂ ਕਨੇਡਾ (Kanneda)ਸ਼ੋਅ ਤੋਂ ਬਾਅਦ ਕੋਈ ਹੋਰ ਅਦਾਕਾਰੀ ਪ੍ਰਾਜੈਕਟ ਨਹੀਂ ਚੁਣਿਆ। 

ਜੈਸਮੀਨ ਬਾਜਵਾ ਨੇ ਕਿਹਾ ਕਿ ਕਨੇਡਾ (Kanneda)ਸ਼ੋਅ ਵਿਅਕਤੀ ਦੀ ਸੋਚ ਨੂੰ ਉਕਸਾਉਣ ਵਾਲੀ ਕਹਾਣੀ ਹੈ। ਜੈਸਮੀਨ ਬਾਜਵਾ ਇਸ ਸ਼ੋਅ ਵਿੱਚ ਹਰਲੀਨ ਦੇ ਪਾਤਰ ਵਿੱਚ ਨਜ਼ਰ ਆਉਂਦੀ ਹੈ, ਜੋ ਨਿੰਮੇ ਨਾਲ ਪਿਆਰ ਕਰਦੀ ਹੈ ਅਤੇ ਉਸ ਦੇ ਸਫ਼ਰ ਵਿੱਚ ਉਸ ਦਾ ਸਾਥ  ਦੇਂਦੀ ਹੈ । ਹਰਲੀਨ ਦਾ ਕਿਰਦਾਰ ਸਾਧਾਰਨ ਲੱਗਦਾ ਹੈ, ਪਰ ਉਸ ਦੀਆਂ ਆਪਣੀਆਂ ਗੁੰਝਲਾਂ ਅਤੇ ਸੰਘਰਸ਼ ਹਨ, ਜਿਨ੍ਹਾਂ ਨਾਲ ਉਹ ਲੜਦੀ ਹੈ।

ਮੁਹੰਮਦ ਜ਼ੀਸ਼ਾਨ ਆਯੂਬ ਨੇ ਟਿੱਪਣੀ ਕੀਤੀ, "ਕਨੇਡਾ (Kanneda)ਸ਼ੋਅ ਦੀ ਦੁਨੀਆ ਬੇਰਹਿਮ ਹੈ ਅਤੇ ਮੇਰਾ ਕਿਰਦਾਰ ਨਿੰਮੇ ਦੇ ਸਫ਼ਰ ਵਿੱਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕਹਾਣੀ ਬਹੁਤ ਤੀਬਰਤਾ ਅਤੇ ਭਾਵਨਾਵਾਂ ਨਾਲ ਭਰੀ ਹੋਈ ਹੈ। ਪਰਮੀਸ਼ ਅਤੇ ਬਾਕੀ ਟੀਮ ਨਾਲ ਕੰਮ ਕਰਨਾ ਇਕ ਭਰਪੂਰ ਅਨੁਭਵ ਸੀ, ਅਤੇ ਮੈਨੂੰ ਯਕੀਨ ਹੈ ਕਿ ਦਰਸ਼ਕ ਇਸ ਕਹਾਣੀ ਵਿੱਚ ਸਾਡੇ ਵਲੋਂ ਬੁਣੇ ਗਏ ਡਰਾਮੇ ਅਤੇ ਸਸਪੈਂਸ ਦੀਆਂ ਪਰਤਾਂ ਦੀ ਕਦਰ ਕਰਨਗੇ।"

ਰਣਵੀਰ ਸ਼ੌਰੀ ਕਹਿੰਦੇ ਹਨ, ਕਨੇਡਾ (Kanneda) ਇੰਮੀਗ੍ਰੇਸ਼ਨ, ਰਾਜਨੀਤੀ, ਅਪਰਾਧ ਅਤੇ ਸੰਗੀਤ ਦੇ ਸੰਗਮ 'ਤੇ ਸੈੱਟ ਕੀਤੀ ਗਈ ਕਹਾਣੀ ਹੈ। ਸਕ੍ਰਿਪਟ ਉਨ੍ਹਾਂ ਵਿਸ਼ਿਆਂ ਦੀ ਪੜਚੋਲ ਕਰਦੀ ਹੈ, ਜੋ ਅੱਜ ਖ਼ਬਰਾਂ ਵਿੱਚ ਹਨ, ਅਤੇ ਮੇਰਾ ਕਿਰਦਾਰ ਕਹਾਣੀ ਵਿੱਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

Lovepreet Singh | 01/03/25

ਸੰਬੰਧਿਤ ਖ਼ਬਰਾਂ

ਤੁਹਾਨੂੰ ਇਹ ਪਸੰਦ ਹੋ ਸਕਦਾ ਹੈ