ਸਿੱਖ ਯੋਧਿਆਂ ਨੂੰ ਸਮਰਪਿਤ ਗਿੱਪੀ ਗਰੇਵਾਲ ਦੀ ਫਿਲਮ "ਅਕਾਲ" 10 ਅਪ੍ਰੈਲ ਨੂੰ ਸਿਨੇਮਾ ਘਰਾਂ ਵਿੱਚ ਹੋਵੇਗੀ ਰਿਲੀਜ

akal fim cover

ਇੱਕ ਪੋਸਟ ਰਾਹੀਂ  ਗਿੱਪੀ ਗਰੇਵਾਲ ਨੇ ਆਪਣੀ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਅਕਾਲ" ਦਾ ਟੀਜ਼ਰ ਰਿਲੀਜ਼ ਕੀਤਾ ਹੈ, ਜੋ ਕਿ ਵਿਸਾਖੀ 2025 ਦੇ ਸ਼ੁਭ ਮੌਕੇ 'ਤੇ ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ 10 ਅਪ੍ਰੈਲ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਗਿੱਪੀ ਦੇ ਜਨਮਦਿਨ 'ਤੇ ਰਿਲੀਜ਼ ਹੋਇਆ ਇਸ ਫਿਲਮ ਦਾ ਟੀਜ਼ਰ ਪ੍ਰਸ਼ੰਸਕਾਂ ਨੂੰ ਸੱਚੀਆਂ ਇਤਿਹਾਸਕ ਘਟਨਾਵਾਂ ਤੇ ਅਧਾਰਿਤ ਪਹਿਲੂਆਂ ਦੀ ਪਹਿਲੀ ਝਲਕ ਦਿੰਦਾ ਹੈ, ਜੋ ਸਿੱਖ ਯੋਧਿਆਂ ਦੀ ਬਹਾਦਰੀ ਨੂੰ ਬਖੂਬੀ ਦਰਸਾਉਂਦਾ ਹੈ।

ਗਿੱਪੀ ਗਰੇਵਾਲ ਦੁਆਰਾ ਨਿਰਦੇਸ਼ਿਤ ਅਤੇ ਨਿਰਮਿਤ, ਅਕਾਲ ਇੱਕ ਦਿਲਚਸਪ ਗਾਥਾ ਹੋਣ ਦਾ ਵਾਅਦਾ ਕਰਦੀ ਹੈ, ਜੋ ਅਟੁੱਟ ਹਿੰਮਤ ਨਾਲ ਲੜਨ ਵਾਲੇ ਯੋਧਿਆਂ ਦੀਆਂ ਅਣਕਹੀਆਂ ਕਹਾਣੀਆਂ ਦਾ ਵਰਣਨ ਕਰਦੀ ਹੈ। ਇਸ ਫਿਲਮ ਦਾ ਪੋਸਟਰ, ਜੋ ਕਿ ਟੀਜ਼ਰ ਦੇ ਨਾਲ ਰਿਲੀਜ਼ ਕੀਤਾ ਗਿਆ ਸੀ, ਸਿੱਖਾਂ ਦੀ ਬਹਾਦਰੀ ਅਤੇ ਕੁਰਬਾਨੀ ਦੀ ਭਾਵਨਾ ਵੱਲ ਇਸ਼ਾਰਾ ਕਰਦਾ ਹੈ। ਇਸ ਫਿਲਮ ਦਾ ਸੰਗੀਤ ਸ਼ੰਕਰ-ਅਹਿਸਾਨ-ਲੋਏ ਦੀ ਤਿੱਕੜੀ ਦੁਆਰਾ ਰਚਿਤ ਹੈ ਜੋ ਦਰਸ਼ਕਾਂ ਵਿੱਚ ਹੋਰ ਉਤਸ਼ਾਹ ਭਰ ਰਿਹਾ ਹੈ।

ਇਸ ਫਿਲਮ ਵਿੱਚ ਨਿਮਰਤ ਖਹਿਰਾ, ਗੁਰਪ੍ਰੀਤ ਘੁੱਗੀ, ਪ੍ਰਿੰਸ ਕੰਵਲਜੀਤ ਸਿੰਘ, ਨਿਕੇਤਨ ਧੀਰ ਅਤੇ ਮੀਤਾ ਵਸ਼ਿਸ਼ਟ ਵਰਗੇ ਪ੍ਰਤਿਭਾਸ਼ਾਲੀ ਕਲਾਕਾਰ ਵੀ ਮੁੱਖ ਭੂਮਿਕਾ ਨਿਭਾ ਰਹੇ ਹਨ। ਇਸ ਫਿਲਮ ਦੀ ਪ੍ਰਸ਼ੰਸਕਾਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਇਹ ਫਿਲਮ ਪੰਜਾਬੀ ਸਿਨੇਮਾ ਵਿੱਚ ਇੱਕ ਮੀਲ ਪੱਥਰ ਸਾਬਤ ਹੋਣ ਵਾਲੀ ਹੈ। ਇਸ ਫਿਲਮ ਤੋਂ  ਹੋਰ ਅਦਾਕਾਰਾਂ ਨੂੰ ਵੀ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਆਪਣੇ ਸੱਭਿਆਚਾਰ ਅਤੇ ਇਤਿਹਾਸਿਕ ਘਟਨਾਵਾਂ ਤੇ ਅਧਾਰਿਤ ਫਿਲਮਾਂ ਬਣਾਉਣੀਆਂ ਚਾਹੀਦੀਆਂ ਹਨ ਕਿਉਂਕਿ ਅੱਜ ਕੱਲ੍ਹ ਦੇ ਬੱਚੇ ਆਪਣੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਨ। 

Gurpreet | 02/04/25

ਸੰਬੰਧਿਤ ਖ਼ਬਰਾਂ

ਤੁਹਾਨੂੰ ਇਹ ਪਸੰਦ ਹੋ ਸਕਦਾ ਹੈ