ਖੇਡ ਮੰਤਰੀ ਮਾਂਡਵੀਆ ਨੇ 2036 ਦੀਆਂ ਓਲੰਪਿਕ ਖੇਡਾਂ 'ਚ ਖੋ-ਖੋ ਨੂੰ ਸ਼ਾਮਲ ਕਰਨ ਦੀ ਕੀਤੀ ਮੰਗ

ਖੇਡ ਮੰਤਰੀ ਮਾਂਡਵੀਆ ਨੇ 2036 ਦੀਆਂ ਓਲੰਪਿਕ ਖੇਡਾਂ 'ਚ ਖੋ-ਖੋ ਨੂੰ ਸ਼ਾਮਲ ਕਰਨ ਦੀ ਕੀਤੀ ਮੰਗ

ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਬੁੱਧਵਾਰ ਨੂੰ ਰਵਾਇਤੀ ਭਾਰਤੀ ਖੇਡਾਂ ਨੂੰ ਦੁਨੀਆ ਤੱਕ ਲਿਜਾਣ ਦੀ ਸਰਕਾਰ ਦੀ ਇੱਛਾ ਜ਼ਾਹਰ ਕੀਤੀ ਅਤੇ ਕਿਹਾ ਕਿ ਖੋ-ਖੋ ਨੂੰ ਏਸ਼ੀਆਈ ਖੇਡਾਂ ਅਤੇ 2036 ਓਲੰਪਿਕ ਵਿੱਚ ਸ਼ਾਮਲ ਕਰਨ ਲਈ ਸਮੂਹਿਕ ਕੋਸ਼ਿਸ਼ਾਂ ਦੀ ਲੋੜ ਹੋਵੇਗੀ।

ਭਾਰਤ ਨੇ 2036 ਓਲੰਪਿਕ ਦੀ ਮੇਜ਼ਬਾਨੀ ਕਰਨ ਦਾ ਟੀਚਾ ਰੱਖਿਆ ਹੈ ਅਤੇ ਆਪਣੀ ਅਭਿਲਾਸ਼ੀ ਯੋਜਨਾ ਵੱਲ ਪਹਿਲਾ ਠੋਸ ਕਦਮ ਚੁੱਕਦੇ ਹੋਏ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਭਵਿੱਖ ਦੇ ਮੇਜ਼ਬਾਨ ਕਮਿਸ਼ਨ ਨੂੰ ਆਪਣੀ ਇੱਛਾ ਜ਼ਾਹਰ ਕਰਦੇ ਹੋਏ 'ਇਰਾਦਾ ਪੱਤਰ' ਸੌਂਪਿਆ ਹੈ।

ਜੇਕਰ ਭਾਰਤ ਨੂੰ ਮੇਜ਼ਬਾਨੀ ਦੇ ਅਧਿਕਾਰ ਮਿਲ ਜਾਂਦੇ ਹਨ, ਤਾਂ ਖੋ-ਖੋ ਉਨ੍ਹਾਂ ਛੇ ਖੇਡਾਂ ਵਿੱਚੋਂ ਇੱਕ ਹੈ ਜੋ ਮੰਤਰਾਲੇ ਦਾ ਮਿਸ਼ਨ ਓਲੰਪਿਕ ਸੈੱਲ 2036 ਓਲੰਪਿਕ ਵਿੱਚ ਟਵੰਟੀ-20 ਕ੍ਰਿਕਟ, ਕਬੱਡੀ, ਸ਼ਤਰੰਜ ਅਤੇ ਸਕੁਐਸ਼ ਦੇ ਨਾਲ ਸ਼ਾਮਲ ਕਰਨ ਦੀ ਸਿਫ਼ਾਰਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਵਿਸ਼ਵ ਕੱਪ ਜੇਤੂ ਭਾਰਤੀ ਖੋ-ਖੋ ਟੀਮਾਂ ਨੂੰ ਸਨਮਾਨਿਤ ਕਰਦੇ ਹੋਏ ਮਾਂਡਵੀਆ ਨੇ ਕਿਹਾ, ''ਅਸੀਂ ਖੋ-ਖੋ ਵਿਸ਼ਵ ਕੱਪ ਦੇ ਆਯੋਜਨ ਦਾ ਸ਼ਾਨਦਾਰ ਕੰਮ ਕੀਤਾ ਹੈ ਅਤੇ ਸਾਨੂੰ ਇਹ ਕੋਸ਼ਿਸ਼ ਕਰਨ ਦੀ ਲੋੜ ਹੈ ਕਿ ਇਨ੍ਹਾਂ ਖਿਡਾਰੀਆਂ ਨੂੰ ਏਸ਼ੀਆਈ ਖੇਡਾਂ 'ਚ ਖੇਡਣ ਦਾ ਮੌਕਾ ਮਿਲੇ। ਸਰਕਾਰ ਦੀ ਕੋਸ਼ਿਸ਼ ਖੋ-ਖੋ ਨੂੰ 2036 ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਲੈ ਕੇ ਜਾਣ ਦੀ ਵੀ ਹੈ। ਇਸ ਲਈ ਖਿਡਾਰੀਆਂ ਅਤੇ ਕੋਚਾਂ ਨੂੰ ਵਧੀਆ ਪ੍ਰਦਰਸ਼ਨ ਕਰਦੇ ਰਹਿਣ ਦੀ ਲੋੜ ਹੈ।"

ਸਨਮਾਨ ਸਮਾਰੋਹ ਵਿੱਚ ਪੁਰਸ਼ ਅਤੇ ਮਹਿਲਾ ਵਰਗ ਦੇ ਨਾਲ-ਨਾਲ ਕੋਚ ਅਤੇ ਖੋ-ਖੋ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸੁਧਾਂਸ਼ੂ ਮਿੱਤਲ ਸਮੇਤ ਹੋਰਨਾਂ ਨੇ ਸ਼ਿਰਕਤ ਕੀਤੀ। ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਨੇ 19 ਜਨਵਰੀ ਨੂੰ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਖੋ-ਖੋ ਵਿਸ਼ਵ ਕੱਪ ਦਾ ਪਹਿਲਾ ਖਿਤਾਬ ਜਿੱਤਿਆ ਸੀ। ਦੋਵੇਂ ਭਾਰਤੀ ਟੀਮਾਂ ਨੇ ਆਪਣੇ-ਆਪਣੇ ਫਾਈਨਲ ਵਿੱਚ ਨੇਪਾਲ ਨੂੰ ਹਰਾਇਆ ਸੀ।

ਦੇਸ਼ ਵਿੱਚ ਪਰੰਪਰਾਗਤ ਖੇਡਾਂ ਦੇ ਪੁਨਰ-ਉਥਾਨ ਬਾਰੇ ਗੱਲ ਕਰਦੇ ਹੋਏ, ਮਾਂਡਵੀਆ ਨੇ ਕਿਹਾ, “ਰਵਾਇਤੀ ਖੇਡਾਂ ਲਚਕੀਲੇਪਨ ਅਤੇ ਭਾਈਚਾਰਕ ਭਾਵਨਾ ਨੂੰ ਪ੍ਰਦਰਸ਼ਿਤ ਕਰਦੀਆਂ ਹਨ। ਦੁਨੀਆਂ ਨੂੰ ਇਹਨਾਂ ਰਵਾਇਤੀ ਖੇਡਾਂ ਦੀ ਅਮੀਰੀ ਤੋਂ ਸਿੱਖਣ ਲਈ ਬਹੁਤ ਕੁਝ ਹੈ।" ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੱਖ-ਵੱਖ ਰਾਸ਼ਟਰੀ ਪਲੇਟਫਾਰਮਾਂ ਉੱਤੇ ਜ਼ਿਕਰ ਕੀਤਾ ਹੈ ਕਿ ਸਾਨੂੰ ਰਵਾਇਤੀ ਖੇਡਾਂ ਨੂੰ ਬਿਹਤਰੀਨ ਐਕਸਪੋਜਰ ਦੇਣਾ ਹੋਵੇਗਾ। 

Lovepreet Singh | 23/01/25
Ad Section
Ad Image

ਸੰਬੰਧਿਤ ਖ਼ਬਰਾਂ

ਪੰਜਾਬ ਲਈ ਖੇਡਣਗੇ ਸ਼ੁਭਮਨ ਗਿੱਲ

|

ਖੇਡਾਂ

|

ਪ੍ਰਕਾਸ਼ਿਤ 20 ਦਿਨਾਂ ਪਹਿਲਾਂ