ਅਰਸ਼ਦੀਪ ਸਿੰਘ ਟੀ-20 ਕ੍ਰਿਕੇਟ ਵਿਚ ਰਚੇਗਾ ਇਤਿਹਾਸ

ਅਰਸ਼ਦੀਪ ਸਿੰਘ ਟੀ-20 ਕ੍ਰਿਕੇਟ ਵਿਚ ਰਚੇਗਾ ਇਤਿਹਾਸ

ਅਰਸ਼ਦੀਪ ਸਿੰਘ ਕੋਲ ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੌਰਾਨ ਇਤਿਹਾਸ ਰਚਣ ਦਾ ਮੌਕਾ ਹੈ। ਅਰਸ਼ਦੀਪ 2022 ਵਿੱਚ ਆਪਣੇ ਟੀ-20 ਮੈਚ ਡੈਬਿਊ ਤੋਂ ਬਾਅਦ ਭਾਰਤ ਦੀ ਗੇਂਦਬਾਜ਼ੀ ਇਕਾਈ ਦਾ ਮੁੱਖ  ਗੇਂਦਬਾਜ਼  ਰਿਹਾ ਹੈ। 

ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਅਤੇ ਮੁਹੰਮਦ ਸ਼ਮੀ ਬੁੱਧਵਾਰ (25 ਜਨਵਰੀ) ਤੋਂ ਕੋਲਕਾਤਾ ਦੇ ਈਡਨ ਗਾਰਡਨ ਵਿਖੇ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੀ-20 ਸੀਰੀਜ਼  ਦਾ ਹਿੱਸਾ ਹੋਣਗੇ। ਮੁਹੰਮਦ ਸ਼ਮੀ  ਸੱਟ ਲੱਗਣ ਤੋਂ 15 ਮਹੀਨਿਆਂ ਦੇ ਬਾਅਦ ਰਾਸ਼ਟਰੀ ਟੀਮ ਵਿੱਚ ਵਾਪਸੀ ਕਰੇਗਾ।

ਅਰਸ਼ਦੀਪ, ਜੋ 2024 ਦੇ ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਸੀ ਅਤੇ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਭਾਰਤ ਦੀ ਇਤਿਹਾਸਕ ਜਿੱਤ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਸੀ, ਕ੍ਰਿਕੇਟ ਦੇ ਛੋਟੇ ਫਾਰਮੈਟ ਵਿੱਚ ਭਾਰਤੀ ਤੇਜ਼ ਗੇਂਦਬਾਜ਼ ਗੇਂਦਬਾਜ਼ੀ ਯੂਨਿਟ ਦਾ ਮੁੱਖ ਆਧਾਰ ਬਣ ਗਿਆ ਹੈ। 2023 ਦੇ ਕ੍ਰਿਕਟ ਵਿਸ਼ਵ ਕੱਪ ਤੋਂ ਖੁੰਝਣ ਤੋਂ ਬਾਅਦ, 25 ਸਾਲਾ ਇਸ ਖਿਡਾਰੀ ਨੂੰ 2025 ਚੈਂਪੀਅਨਜ਼ ਟਰਾਫੀ ਲਈ ਭਾਰਤੀ ਇੱਕ ਰੋਜ਼ਾ ਟੀਮ ਵਿੱਚ ਵੀ ਜਗ੍ਹਾ ਮਿਲੀ ਹੈ।

ਜੁਲਾਈ 2022 ਵਿੱਚ ਆਪਣਾ ਡੈਬਿਊ ਕਰਨ ਤੋਂ ਬਾਅਦ, ਅਰਸ਼ਦੀਪ ਨੇ 60 ਮੈਚ ਖੇਡੇ ਹਨ ਅਤੇ 18.10 ਦੀ ਔਸਤ ਨਾਲ 8.32 ਦੀ ਇਕਾਨਮੀ ਨਾਲ 95 ਵਿਕਟਾਂ ਲਈਆਂ ਹਨ।

ਅਰਸ਼ਦੀਪ ਕੋਲ ਇੰਗਲੈਂਡ ਵਿਰੁੱਧ ਇਤਿਹਾਸ ਰਚਣ ਅਤੇ ਯੁਜਵੇਂਦਰ ਚਾਹਲ ਦੇ ਆਲ-ਟਾਈਮ ਰਿਕਾਰਡ ਨੂੰ ਤੋੜਨ ਦਾ ਮੌਕਾ ਹੈ। ਭਾਰਤੀ ਤੇਜ਼ ਗੇਂਦਬਾਜ਼ ਨੂੰ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਵਿੱਚ ਭਾਰਤ ਦਾ ਸਭ ਤੋਂ ਵੱਧ ਵਿਕਟ ਲੈਣ ਵਾਲਾ ਗੇਂਦਬਾਜ਼ ਬਣਨ ਲਈ ਸਿਰਫ਼ ਦੋ ਵਿਕਟਾਂ ਦੀ ਲੋੜ ਹੈ। ਚਾਹਲ ਇਸ ਸਮੇਂ 80 ਮੈਚਾਂ ਵਿੱਚ 96 ਵਿਕਟਾਂ ਨਾਲ ਸੂਚੀ ਵਿੱਚ ਸਭ ਤੋਂ ਅੱਗੇ ਹੈ।

ਜਦੋਂ ਕਿ ਜਸਪ੍ਰੀਤ ਬੁਮਰਾਹ 2024 ਟੀ-20 ਵਿਸ਼ਵ ਕੱਪ ਵਿੱਚ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਬਣਿਆ। ਅਰਸ਼ਦੀਪ ਤੇ ਅਫਗਾਨਿਸਤਾਨ ਦੇ ਫਜ਼ਲਹਕ ਫਾਰੂਕੀ  ਟੀ-20 ਵਿਸ਼ਵ ਕੱਪ ਦੇ ਦੂ੍ੱਜੇ ਨੰਬਰ ਦੇ ਗੇਂਦਬਾਜ਼ ਸਨ। ਅਰਸ਼ਦੀਪ ਨੇ ਆਸਟ੍ਰੇਲੀਆ ਵਿੱਚ ਹੋਏ ਮੈਗਾ ਈਵੈਂਟ ਦੇ 2022 ਐਡੀਸ਼ਨ ਵਿੱਚ ਛੇ ਮੈਚਾਂ ਵਿੱਚ 10 ਵਿਕਟਾਂ ਲਈਆਂ, ਜੋ ਕਿ ਸੈਮੀਫਾਈਨਲ ਤੱਕ ਪਹੁੰਚਣ ਵਿੱਚ ਕਿਸੇ ਭਾਰਤੀ ਦੁਆਰਾ ਲਈਆਂ ਗਈਆਂ ਸਭ ਤੋਂ ਵੱਧ ਵਿਕਟਾਂ ਸੀ।

Gurpreet | 21/01/25
Ad Section
Ad Image

ਸੰਬੰਧਿਤ ਖ਼ਬਰਾਂ

ਪੰਜਾਬ ਲਈ ਖੇਡਣਗੇ ਸ਼ੁਭਮਨ ਗਿੱਲ

|

ਖੇਡਾਂ

|

ਪ੍ਰਕਾਸ਼ਿਤ 20 ਦਿਨਾਂ ਪਹਿਲਾਂ