ਭਾਰਤੀ ਉਪ-ਕਪਤਾਨ ਅਤੇ ਪ੍ਰਸਿੱਧ ਬੱਲੇਬਾਜ਼ ਸ਼ੁਭਮਨ ਗਿੱਲ ਨੇ ਘਰੇਲੂ ਕ੍ਰਿਕਟ ਵਿੱਚ ਸ਼ਾਨਦਾਰ ਵਾਪਸੀ ਕੀਤੀ ਹੈ। ਕਰਨਾਟਕ ਦੇ ਖਿਲਾਫ ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡੇ ਗਏ ਰਣਜੀ ਟਰਾਫੀ ਮੈਚ ਵਿੱਚ ਗਿੱਲ ਨੇ 171 ਗੇਂਦਾਂ 'ਤੇ 102 ਦੌੜਾਂ ਬਣਾਉਂਦਿਆਂ ਆਪਣੀ ਪ੍ਰਤੀਭਾ ਦਾ ਮੁਜਾਹਰਾ ਕੀਤਾ। ਪਰ, ਉਨ੍ਹਾਂ ਦੀ ਇਹ ਪਾਰੀ ਟੀਮ ਪੰਜਾਬ ਨੂੰ ਹਾਰ ਤੋਂ ਬਚਾਉਣ ਵਿੱਚ ਅਸਫਲ ਰਹੀ।
ਗਿੱਲ ਦੀ ਪਾਰੀ ਦੌਰਾਨ, ਉਨ੍ਹਾਂ ਦੀ ਟੀਮ ਦਾ ਹੋਰ ਕੋਈ ਵੀ ਬੱਲੇਬਾਜ਼ 27 ਦੌੜਾਂ ਤੋਂ ਵੱਧ ਸਕੋਰ ਨਹੀਂ ਕਰ ਸਕਿਆ। ਇਸ ਕਾਰਨ, ਭਾਵੇਂ ਉਨ੍ਹਾਂ ਨੇ ਆਪਣੇ ਕਰੀਅਰ ਦਾ 14ਵਾਂ ਪਹਿਲਾ ਦਰਜਾ ਸੈਂਕੜਾ ਜੜਿਆ, ਪਰ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਇਆ।
ਬਾਰਡਰ-ਗਾਵਸਕਰ ਟਰਾਫੀ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਗਿੱਲ ਰਣਜੀ ਟਰਾਫੀ ਖੇਡ ਰਹੇ ਹਨ। 25 ਸਾਲਾ ਖਿਡਾਰੀ ਨੇ ਹਾਲ ਹੀ ਵਿੱਚ ਹੋਈ ਟੈਸਟ ਸ੍ਰੀਰੀਜ਼ ਵਿੱਚ ਤਿੰਨ ਮੈਚਾਂ ਵਿੱਚ ਸਿਰਫ਼ 93 ਦੌੜਾਂ ਬਣਾਈਆਂ ਸਨ। ਇਸ ਕਾਰਨ ਉਨ੍ਹਾਂ ਦੀ ਟੈਸਟ ਬੱਲੇਬਾਜ਼ੀ ਯੋਗਤਾ 'ਤੇ ਸਵਾਲ ਉੱਠੇ ਸਨ। ਪਰ ਇਸ ਰਣਜੀ ਟਰਾਫੀ ਮੈਚ ਵਿੱਚ ਸ਼ਤਕ ਜੜ ਕੇ ਗਿੱਲ ਨੇ ਆਪਣੇ ਆਲੋਚਕਾਂ ਨੂੰ ਮੁਹਤੋੜ ਜਵਾਬ ਦਿੱਤਾ ਹੈ।
ਗਿੱਲ ਨੇ ਅਰਧ ਸੈਂਕੜਾ 79 ਗੇਂਦਾਂ 'ਤੇ ਪੂਰਾ ਕੀਤਾ ਅਤੇ ਫਿਰ ਸਿਰਫ਼ 40 ਗੇਂਦਾਂ ਵਿੱਚ ਦੂਜਾ ਅੱਧ ਪੂਰਾ ਕਰਦੇ ਹੋਏ ਸੈਂਕੜੇ ਦੀ ਗਿਣਤੀ ਪੂਰੀ ਕੀਤੀ। ਇਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਇੱਕ ਵਾਰ ਫਿਰ ਉਮੀਦਾਂ ਜਾਗ ਪਈਆਂ ਹਨ।
ਰਣਜੀ ਟਰਾਫੀ ਵਿੱਚ ਗਿੱਲ ਨੇ ਓਪਨਿੰਗ ਕੀਤੀ, ਜਦਕਿ ਅੰਤਰਰਾਸ਼ਟਰੀ ਟੈਸਟ ਮੈਚਾਂ ਵਿੱਚ ਉਹ ਭਾਰਤ ਲਈ ਨੰਬਰ 3 ਸਲਾਟ 'ਤੇ ਬੱਲੇਬਾਜ਼ੀ ਕਰ ਰਹੇ ਹਨ। ਪਿਛਲੇ ਸਾਲ ਵੈਸਟਇੰਡੀਜ਼ ਦੌਰੇ ਦੌਰਾਨ, ਗਿੱਲ ਨੇ ਯਸ਼ਸਵੀ ਜੈਸਵਾਲ ਲਈ ਓਪਨਿੰਗ ਸਲਾਟ ਛੱਡਣ ਦਾ ਫੈਸਲਾ ਕੀਤਾ ਸੀ।
ਇਸ ਸੀਜ਼ਨ ਵਿੱਚ ਗਿੱਲ ਸਿਰਫ਼ ਦੋ ਰਣਜੀ ਮੈਚਾਂ ਲਈ ਹੀ ਉਪਲਬਧ ਰਹਿਣਗੇ। ਹਾਲਾਂਕਿ ਉਨ੍ਹਾਂ ਦੀ ਇਹ ਫਾਰਮ ਅਤੇ ਪ੍ਰਦਰਸ਼ਨ ਇਹ ਦਰਸਾਉਂਦਾ ਹੈ ਕਿ ਉਹ ਦਬਾਅ ਵਿੱਚ ਵੀ ਸ਼ਾਨਦਾਰ ਖੇਡ ਦਿਖਾਉਣ ਦੇ ਯੋਗ ਹਨ। ਗਿੱਲ ਦੀ ਇਸ ਪਾਰੀ ਨੇ ਦਿਖਾ ਦਿੱਤਾ ਹੈ ਕਿ ਉਹ ਭਾਰਤੀ ਟੀਮ ਲਈ ਭਵਿੱਖ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ।
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|
| ਖੇਡਾਂ
|