ਅਮਰੀਕਾ ਨੇ ਦੱਖਣੀ ਕੋਰੀਆ ਨੂੰ 3.5 ਬਿਲੀਅਨ ਡਾੱਲਰ ਦੀ ਹੈਲੀਕਾਪਟਰਾਂ ਦੀ ਵਿਕਰੀ ਲਈ ਮਨਜ਼ੂਰੀ ਦਿੱਤੀ

ਅਮਰੀਕਾ ਨੇ ਦੱਖਣੀ ਕੋਰੀਆ ਨੂੰ 3.5 ਬਿਲੀਅਨ ਡਾੱਲਰ ਦੀ ਹੈਲੀਕਾਪਟਰਾਂ ਦੀ ਵਿਕਰੀ ਲਈ ਮਨਜ਼ੂਰੀ ਦਿੱਤੀ

ਸੰਯੁਕਤ ਰਾਜ ਨੇ ਸੋਮਵਾਰ ਨੂੰ ਦੱਖਣੀ ਕੋਰੀਆ ਨੂੰ 36-ਏਐਚ-64ਈ(36 AH-64E) ਅਪਾਚੇ ਹੈਲੀਕਾਪਟਰ ਅਤੇ ਮਿਜ਼ਾਈਲਾਂ ਨਾਲ ਸੰਬੰਧਿਤ ਉਪਕਰਣਾਂ ਦੀ $3.5 ਬਿਲੀਅਨ ਦੀ ਵਿਕਰੀ ਨੂੰ ਮਨਜ਼ੂਰੀ ਦੇਣ ਦਾ ਐਲਾਨ ਕੀਤਾ ਹੈ।

ਰੱਖਿਆ ਸੁਰੱਖਿਆ ਸਹਿਯੋਗ ਏਜੰਸੀ(DSCA) ਨੇ ਇੱਕ ਬਿਆਨ ਵਿੱਚ ਕਿਹਾ, "ਪ੍ਰਸਤਾਵਿਤ ਵਿਕਰੀ ਵਿਰੋਧੀਆਂ ਨੂੰ ਰੋਕਣ ਅਤੇ ਸੁਰੱਖਿਆ ਬਲਾਂ ਨੂੰ ਮੌਜੂਦਾ ਅਤੇ ਭਵਿੱਖ ਦੇ ਖਤਰਿਆਂ ਦਾ ਮੁਕਾਬਲਾ ਕਰਨ ਵਿੱਚ ਮਦਦ ਕਰੇਗੀ। ਸਟੇਟ ਵਿਭਾਗ ਨੇ ਦੱਖਣੀ ਕੋਰੀਆ ਲਈ ਹੈਲੀਕਾਪਟਰਾਂ ਦੀ ਸੰਭਾਵੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਡੀਐਸਸੀਏ(DSCA) ਨੇ ਸੋਮਵਾਰ ਨੂੰ ਕਾਂਗਰਸ ਨੂੰ ਲੋੜੀਂਦੀ ਸੂਚਨਾ ਪ੍ਰਦਾਨ ਕੀਤੀ, ਜਿਸ ਤੇ ਅਜੇ ਦਸਤਖਤ ਹੋਣੇ ਬਾਕੀ ਹਨ।

ਡੀਐਸਸੀਏ ਨੇ ਕਿਹਾ ਕਿ ਇਸ ਸੌਦੇ ਨੂੰ ਬੋਇੰਗ ਅਤੇ ਲਾਕਹੀਡ(Lockheed) ਮਾਰਟਿਨ ਪੂਰਾ ਕਰਨਗੇ। ਇਹ ਘੋਸ਼ਣਾ ਉਸੇ ਦਿਨ ਆਈ ਹੈ ਜਦੋਂ ਵਾਸ਼ਿੰਗਟਨ ਅਤੇ ਸਿਓਲ ਨੇ ਫੌਜੀ ਅਭਿਆਸਾਂ(military drills) ਦੀ ਸ਼ੁਰੂਆਤ ਕੀਤੀ ਹੈ। ਉਲਚੀ(Ulchi) ਫ੍ਰੀਡਮ ਸ਼ੀਲਡ, ਅਭਿਆਸ 29 ਅਗਸਤ ਤੱਕ ਚੱਲਦਾ ਹੈ ਅਤੇ ਇਸ ਵਿੱਚ ਹਜ਼ਾਰਾਂ ਫੌਜੀ ਸ਼ਾਮਲ ਹੋਣਗੇ।
 

Gurpreet | 20/08/24
Ad Section
Ad Image

ਸੰਬੰਧਿਤ ਖ਼ਬਰਾਂ

ਓਮਿਆਕੋਨ ਰੂਸ ਦੀ ਸੱਭ ਠੰਡੀਂ ਜਗ੍ਹਾ

|

ਵਿਸ਼ਵ

|

ਪ੍ਰਕਾਸ਼ਿਤ 11 ਦਿਨਾਂ ਪਹਿਲਾਂ