ਦੁਨੀਆ ਦੀ ਸਭ ਤੋਂ ਉੱਚੀ ਚੋਟੀ, ਮਾਊਂਟ ਐਵਰੈਸਟ ਨੂੰ ਸਰ ਕਰਨ ਦਾ ਟੀਚਾ ਰੱਖਣ ਵਾਲੇ ਪਰਬਤਾਰੋਹੀਆਂ ਨੂੰ ਜਲਦੀ ਹੀ ਉੱਚੇ ਖਰਚੇ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਨੇਪਾਲ ਨੇ ਚੜ੍ਹਾਈ ਲਈ ਪਰਮਿਟ ਫੀਸਾਂ ਵਿੱਚ ਮਹੱਤਵਪੂਰਨ ਵਾਧੇ ਦਾ ਐਲਾਨ ਕੀਤਾ ਹੈ। ਇਹ ਲਗਭਗ ਇੱਕ ਦਹਾਕੇ ਵਿੱਚ ਪਹਿਲੀ ਵਾਰ ਹੋਇਆ ਹੈ।
ਪਰਮਿਟ ਦੀ ਲਾਗਤ 36% ਤੱਕ ਵਧੇਗੀ
ਸਤੰਬਰ ਤੋਂ ਸ਼ੁਰੂ ਹੋ ਕੇ 8,849 ਮੀਟਰ ਉੱਚੇ ਐਵਰੈਸਟ ਦੇ ਸਿਖਰ ਨੂੰ ਸਰ ਕਰਨ ਲਈ ਪਰਮਿਟ ਲੈਣ ਲਈ ਪਰਬਤਾਰੋਹੀਆਂ ਨੂੰ $15,000 ਦਾ ਭੁਗਤਾਨ ਕਰਨਾ ਪਵੇਗਾ। ਨੇਪਾਲ ਦੇ ਸੈਰ- ਸਪਾਟਾ ਵਿਭਾਗ ਦੇ ਡਾਇਰੈਕਟਰ ਜਨਰਲ ਨਰਾਇਣ ਪ੍ਰਸਾਦ ਰੇਗਮੀ ਦੇ ਅਨੁਸਾਰ, ਇਹ ਪਿਛਲੀ $11,000 ਦੀ ਫੀਸ ਤੋਂ 36% ਵੱਧ ਹੈ।
ਆਰਥਿਕ ਅਤੇ ਵਾਤਾਵਰਨ ਪ੍ਰੇਰਣਾਵਾਂ
ਪਰਬਤਾਰੋਹੀ ਸੈਰ-ਸਪਾਟਾ, ਨੇਪਾਲ ਲਈ ਆਮਦਨ ਦਾ ਇੱਕ ਮਹੱਤਵਪੂਰਨ ਸਰੋਤ ਹੈ ਕਿਉਂਕਿ ਦੁਨੀਆ ਦੀਆਂ 14 ਸਭ ਤੋਂ ਉੱਚੀਆਂ ਚੋਟੀਆਂ ਵਿੱਚੋਂ ਅੱਠ ਚੋਟੀਆਂ ਨੇਪਾਲ ਵਿੱਚ ਹਨ। ਪਰਬਤਾਰੋਹੀਆਂ ਦੀ ਆਮਦ ਨਾ ਸਿਰਫ਼ ਸਥਾਨਕ ਆਰਥਿਕਤਾ ਦਾ ਸਮਰਥਨ ਕਰਦੀ ਹੈ ਸਗੋਂ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਵਿੱਚੋਂ ਇੱਕ ਨੇਪਾਲ ਵਿੱਚ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰਦੀ ਹੈ।
ਪਰਮਿਟ ਵੀ 55 ਦਿਨਾਂ ਤੱਕ ਸੀਮਤ ਕੀਤਾ ਗਿਆ ਹੈ
ਚੜ੍ਹਨ ਦੇ ਪਰਮਿਟ, ਜੋ ਪਹਿਲਾਂ 75 ਦਿਨਾਂ ਲਈ ਵੈਲਿਡ ਸਨ, ਹੁਣ 55 ਦਿਨਾਂ ਤੱਕ ਸੀਮਤ ਹੋਣਗੇ। ਕਾਠਮੰਡੂ ਪੋਸਟ ਦੀ ਰਿਪੋਰਟ ਅਨੁਸਾਰ ਵੈਲੀਡਿਟੀ ਵਿੱਚ ਕਟੌਤੀ ਦਾ ਉਦੇਸ਼ ਚੜ੍ਹਾਈ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਬਣਾਉਣ ਦਾ ਹੈ। ਸੈਰ-ਸਪਾਟਾ ਮੰਤਰਾਲੇ ਦੀ ਸੰਯੁਕਤ ਸਕੱਤਰ, ਇੰਦੂ ਘਿਮੀਰੇ ਨੇ ਕਿਹਾ ਕਿ ਬਸੰਤ 2025 ਲਈ ਪਹਿਲਾਂ ਤੋਂ ਹੋਈ ਬੁਕਿੰਗ 'ਤੇ ਇਸ ਬਦਲਾਅ ਦਾ ਕੋਈ ਅਸਰ ਨਹੀਂ ਪਵੇਗਾ।
ਹੁਣ ਚੜ੍ਹਨ ਵਾਲਿਆਂ ਨੂੰ ਪੂਪ ਬੈਗ ਚੁੱਕਣੇ ਪੈਣਗੇ
ਪਿਛਲੀ ਬਸੰਤ ਵਿੱਚ, ਖੁੰਬੂ ਪਾਸੰਗ ਲਹਮੂ ਗ੍ਰਾਮੀਣ ਨਗਰਪਾਲਿਕਾ ਦੀ ਸਥਾਨਕ ਸਰਕਾਰ ਨੇ ਕੂੜੇ ਦੀ ਸਮੱਸਿਆ ਨਾਲ ਨਜਿੱਠਣ ਲਈ ਆਪਣੀ ਪਹਿਲਕਦਮੀ ਦੇ ਹਿੱਸੇ ਵਜੋਂ ਬਾਇਓਡੀਗ੍ਰੇਡੇਬਲ ਵੇਸਟ ਬੈਗਾਂ ਦੀ ਵਰਤੋਂ ਨੂੰ ਲਾਗੂ ਕੀਤਾ ਸੀ। ਇਸਨੇ 1,700 ਪੂਪ ਬੈਗ ਵੇਚੇ। ਇਹ ਬੈਗ ਹੁਣ 8,000 ਮੀਟਰ ਤੋਂ ਉੱਪਰ ਦੀਆਂ ਚੋਟੀਆਂ 'ਤੇ ਚੜ੍ਹਨ ਵਾਲੇ ਪਰਬਤਾਰੋਹੀਆਂ ਲਈ ਲਾਜ਼ਮੀ ਕਰ ਦਿੱਤੇ ਗਏ ਹਨ।
| ਵਿਸ਼ਵ
|
| ਵਿਸ਼ਵ
|
| ਵਿਸ਼ਵ
|
| ਵਿਸ਼ਵ
|
| ਵਿਸ਼ਵ
|
| ਵਿਸ਼ਵ
|
| ਵਿਸ਼ਵ
|